27 C
Patiāla
Thursday, May 9, 2024

ਅੰਮ੍ਰਿਤਸਰ: ਪਰਿਵਾਰ ਸਣੇ ਮੋਟਰਸਾਈਕਲ ’ਤੇ ਗੁਰਦੁਆਰੇ ਜਾ ਰਹੇ ਵਿਅਕਤੀ ਦੀ ਤੜਕਸਾਰ ਗੋਲੀਆਂ ਮਾਰ ਕੇ ਹੱਤਿਆ

Must read


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 12 ਜੂਨ

ਥਾਣਾ ਛੇਹਰਟਾ ਅਧੀਨ ਹਰਕ੍ਰਿਸ਼ਨ ਨਗਰ ਮੇਨ ਸੜਕ ‘ਤੇ ਅੱਜ ਤੜਕੇ ਸਵਾ ਤਿੰਨ ਵਜੇ ਦੇ ਕਰੀਬ 4 ਅਣਪਛਾਤਿਆਂ ਨੇ ਦੁਬਈ ਹਫ਼ਤਾ ਪਹਿਲਾਂ ਪਰਤੇ ਹਰਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਰਿੰਦਰ ਸਿੰਘ (36) ਪੁੱਤਰ ਹਰਭਜਨ ਸਿੰਘ ਵਾਸੀ ਬਾਬਾ ਦਰਸ਼ਨ ਸਿੰਘ ਜਨਮ ਅਸਥਾਨ ਵਾਲੀ ਗਲੀ ਪਿੰਡ ਕਾਲੇ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਮੋਟਰਸਾਈਕਲ ‘ਤੇ ਤੜਕੇ ਸਵਾ ਤਿੰਨ ਵਜੇ ਦੇ ਕਰੀਬ ਸ੍ਰ ਹਰਿਮੰਦਰ ਸਾਹਿਬ ਜਾ ਰਿਹਾ ਸੀ ਕਿ ਹਰਕ੍ਰਿਸ਼ਨ ਨਗਰ ਮੇਨ ਸੜਕ ‘ਤੇ ਦੋ ਮੋਟਰਸਾਈਕਲਾਂ ’ਤੇ ਸਵਾਰ ਵਿਅਕਤੀਆਂ ਵੱਲੋਂ ਉਸ ਤੋਂ ਮੋਬਾਈਲ ਤੇ ਗਹਿਣੇ ਖੋਹ ਲਏ। ਹਰਿੰਦਰ ਸਿੰਘ ਨੇ ਜਦੋਂ ਵਿਰੋਧ ਕੀਤਾ ਤਾਂ ਹਮਲਾਵਾਰਾਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਦੌਰਾਨ ਸਿਰ ਵਿਚ ਗੋਲੀ ਲੱਗਣ ‘ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। 





News Source link

- Advertisement -

More articles

- Advertisement -

Latest article