33.1 C
Patiāla
Sunday, April 28, 2024

ਤਿੰਨ ਅਣਪਣਾਤੇ ਲੁਟੇਰਿਆਂ ਵੱਲੋਂ ਠੇਕਾ ਲੁੱਟਣ ਦੀ ਕੋਸ਼ਿਸ਼

Must read


ਰਾਕੇਸ਼ ਸੈਣੀ

ਨੰਗਲ, 9 ਜੂਨ

ਨੰਗਲ-ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਪੈਂਦੇ ਪਿੰਡ ਕਲਿਤਰਾਂ ਵਿੱਚ ਅੱਜ ਦੇਰ ਸ਼ਾਮ ਤਿੰਨ ਅਣਪਛਾਤੇ ਲੁਟੇਰਿਆਂ ਨੇ ਇਕ ਸ਼ਰਾਬ ਦਾ ਠੇਕਾ ਲੁੱਟਣ ਦੀ ਕੋਸ਼ਿਸ਼ ਕੀਤੀ| ਇਸ ਦੌਰਾਨ ਲੁਟੇਰਿਆਂ ਵੱਲੋਂ ਕੀਤੇ ਗਏ ਫਾਇਰ ਕਾਰਨ ਠੇਕੇ ’ਤੇ ਕੰਮ ਕਰਨ ਵਾਲਾ ਇਕ ਕਰਿੰਦਾ ਪ੍ਰਿੰਸ ਵਾਸੀ ਬਲਾਚੌਰ ਗੰਭੀਰ ਜ਼ਖ਼ਮੀ ਹੋ ਗਿਆ|

ਸਿਵਲ ਹਸਪਤਾਲ ਨੰਗਲ ਦੇ ਡਾਕਟਰਾਂ ਵੱਲੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ| ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਠੇਕੇ ’ਤੇ ਹੀ ਕੰਮ ਕਰਨ ਵਾਲੇ ਇਕ ਹੋਰ ਕਰਿੰਦੇ ਵਰਿੰਦਰ ਕੁਮਾਰ ਨੇ ਦੱਸਿਆ ਕਿ ਦੇਰ ਸ਼ਾਮ ਤਿੰਨ ਨੌਜਵਾਨ ਕੁਝ ਸਮਾਂ ਠੇਕੇ ਦੇ ਬਾਹਰ ਖੜ੍ਹੇ ਹੋਏ। ਉਪਰੰਤ ਅਚਾਨਕ ਉਹ ਠੇਕੇ ਦਾ ਕੁੰਡਾ ਖੁੋਲ੍ਹ ਕੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਠੇਕੇ ਦੇ ਕਰਿੰਦਿਆਂ ਨੇ ਉਨ੍ਹਾਂ ਉੱਪਰ ਖਾਲੀ ਬੋਤਲ ਨਾਲ ਹਮਲਾ ਕੀਤਾ ਤਾਂ ਉਨ੍ਹਾਂ ਨੌਜਵਾਨਾਂ ਵਿੱਚੋਂ ਇਕ ਨੌਜਵਾਨ ਨੇ ਦੂਜੇ ਨੂੰ ਫਾਇਰ ਕਰਨ ਲਈ ਕਿਹਾ|

ਵਰਿੰਦਰ ਨੇ ਦੱਸਿਆ ਕਿ ਲੁਟੇਰਿਆਂ ਵਿੱਚੋਂ ਇਕਕ ਨੌਜਵਾਨ ਵੱਲੋਂ ਕੀਤੇ ਗਏ ਫਾਇਰ ਕਾਰਨ ਠੇਕੇ ’ਤੇ ਕੰਮ ਕਰਦਾ ਪ੍ਰਿੰਸ ਗੰਭੀਰ ਜ਼ਖ਼ਮੀ ਹੋ ਗਿਆ| ਉਸ ਤੋਂ ਬਾਅਦ ਲੁਟੇਰੇ ਮੋਟਰਸਾਈਕਲ ’ਤੇ ਆਨੰਦਪੁਰ ਸਾਹਿਬ ਵੱਲ ਨੂੰ ਫ਼ਰਾਰ ਹੋ ਗਏ| ਪ੍ਰਿੰਸ ਨੂੰ ਜ਼ਖ਼ਮੀ ਹਾਲਤ ਵਿੱਚ ਸਥਾਨਕ ਸਿਵਲ ਹਸਪਤਾਲ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੇ ਜਾਣ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਘਟਨਾ ਸਬੰਧੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਥਾਣਾ ਨੰਗਲ ਦੇ ਮੁਖੀ ਦਾਨਿਸ਼ਵੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ|





News Source link

- Advertisement -

More articles

- Advertisement -

Latest article