41 C
Patiāla
Saturday, May 4, 2024

ਸੁਭਾਸ਼ ਭਾਸਕਰ ਤੇ ਦਲਵੀਰ ਹਲਵਾਰਵੀ ਨਾਲ ਰੂ-ਬ-ਰੂ

Must read


ਬਰਮਿੰਘਮ ਦੇ ਸਮੂਹ ਲੇਖਕ ਭਾਈਚਾਰੇ ਵੱਲੋਂ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਦੀ ਪ੍ਰਧਾਨਗੀ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਅਨੁਵਾਦਕ ਤੇ ਜੀਵਨੀਕਾਰ ਲੇਖਕ ਸੁਭਾਸ਼ ਭਾਸਕਰ ਅਤੇ ਪੱਤਰਕਾਰ ਤੇ ਪੇਸ਼ਕਾਰ ਦਲਵੀਰ ਹਲਵਾਰਵੀ ਦਾ ਰੂਬਰੂ ਕਰਵਾਇਆ ਗਿਆ। ਇਸ ਵਿੱਚ ਪ੍ਰਧਾਨ ਸਾਹਿਤ ਕਲਾ ਕੇਂਦਰ, ਸਾਊਥਾਲ ਬੀਬੀ ਕੁਲਵੰਤ ਕੌਰ ਢਿੱਲੋਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਵਿੱਚ ਸੁਭਾਸ਼ ਭਾਸਕਰ ਤੇ ਦਲਵੀਰ ਹਲਵਾਰਵੀ ਦੇ ਜੀਵਨ, ਉਨ੍ਹਾਂ ਦੀ ਲੇਖਣੀ, ਸਮਾਜਿਕ ਤੇ ਸੱਭਿਆਚਾਰਕ ਗਤੀਵਿਧੀਆਂ ਉੱਪਰ ਖੁੱਲ੍ਹ ਕੇ ਗੱਲਬਾਤ ਕੀਤੀ ਗਈ।

ਸੁਭਾਸ਼ ਭਾਸਕਰ ਬਾਰੇ ਨਿਰਮਲ ਕੰਧਾਲਵੀ ਅਤੇ ਦਲਵੀਰ ਹਲਵਾਰਵੀ ਬਾਰੇ ਨਾਵਲਕਾਰ ਜਸਵਿੰਦਰ ਰੱਤੀਆ ਨੇ ਜਾਣਕਾਰੀ ਸਾਂਝੀ ਕੀਤੀ। ਸੁਭਾਸ਼ ਭਾਸਕਰ ਨੇ ਆਪਣੇ ਜੀਵਨ ਤੋਂ ਇਲਾਵਾ ਪਿਛੋਕੜ ਅਤੇ ਅਨੁਵਾਦ ਤੇ ਹੋਰ ਲਿਖਤਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਦਲਵੀਰ ਹਲਵਾਰਵੀ ਨੇ ਇੰਗਲੈਂਡ ਵਿੱਚ ਬਿਤਾਏ ਸਮੇਂ ਦੇ ਨਾਲ ਹੁਣ ਆਸਟਰੇਲੀਆ ਰਹਿਣ ਦੇ ਤਜਰਬਿਆਂ ਨੂੰ ਵੀ ਸਭ ਨਾਲ ਸਾਂਝਾ ਕੀਤਾ। ਇਸ ਤੋਂ ਬਾਅਦ ਕਹਾਣੀਕਾਰ ਸੁਖਜੀਤ ਦਾ ਅਨੁਵਾਦਿਤ ਕਹਾਣੀ ਸੰਗ੍ਰਹਿ ‘ਮੈਂ ਇਨਜੁਆਏ ਕਰਦੀ ਹਾਂ’ ਲੋਕ ਅਰਪਣ ਕੀਤਾ ਗਿਆ। ਹੋਰ ਬੁਲਾਰਿਆਂ ਵਿੱਚ ਅਜਾਇਬ ਸਿੰਘ ਗਰਚਾ, ਹਰਮੀਤ ਸਿੰਘ ਭਕਨਾ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ। ਜਿਸ ਵਿੱਚ ਕੁਲਵੰਤ ਸਿੰਘ ਢੇਸੀ, ਸੰਤੋਖ ਹੇਅਰ, ਮਹਿੰਦਰ ਦਿਲਬਰ, ਤਾਰਾ ਸਿੰਘ ਤਾਰਾ, ਚਰਨਜੀਤ ਰਾਇਤ, ਸ਼ਗੁਫਤਾ ਗਿੰਮੀ, ਗੁਰਮੇਲ ਕੌਰ ਸੰਘਾ, ਮਨਜੀਤ ਕਮਲਾ, ਬਲਦੇਵ ਦਿਉਲ, ਉਂਕਾਰਪ੍ਰੀਤ ਸਿੰਘ, ਡਾ. ਰਸ਼ਮੀ, ਗੀਤਕਾਰ ਚੰਨ ਜੰਡਿਆਲਵੀ, ਰਵਿੰਦਰ ਸਿੰਘ ਕੁੰਦਰਾ, ਹਰਜਿੰਦਰ ਮੱਲ, ਮਨਮੋਹਨ ਮਹੇੜੂ ਤੇ ਭੁਪਿੰਦਰ ਸੱਗੂ ਨੇ ਭਾਗ ਲਿਆ। ਇਸ ਸਮੁੱਚੇ ਸਮਾਗਮ ਦਾ ਸੰਚਾਲਨ ਬਲਵਿੰਦਰ ਸਿੰਘ ਚਾਹਲ ਤੇ ਪ੍ਰਸਿੱਧ ਗਜ਼ਲਗੋ ਰਜਿੰਦਰਜੀਤ ਨੇ ਕੀਤਾ। ਅਖੀਰ ਵਿੱਚ ਜਸਵਿੰਦਰ ਰੱਤੀਆ ਨੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ।



News Source link
#ਸਭਸ #ਭਸਕਰ #ਤ #ਦਲਵਰ #ਹਲਵਰਵ #ਨਲ #ਰਬਰ

- Advertisement -

More articles

- Advertisement -

Latest article