39 C
Patiāla
Wednesday, May 15, 2024

ਖੇਲੋ ਇੰਡੀਆ: ਵਾਲੀਬਾਲ ਮੁਕਾਬਲੇ ’ਚ ਹਰਿਆਣਾ ਦੇ ਮੁੰਡੇ-ਕੁੜੀਆਂ ਜਿੱਤੇ

Must read


ਪੰਚਕੂਲਾ/ਅੰਬਾਲਾ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ): ‘ਖੇਲੋ ਇੰਡੀਆ ਯੂਥ ਗੇਮਜ਼’ ਦੇ ਤੀਜੇ ਦਿਨ ਵੀ ਹਰਿਆਣਾ ਦਾ ਦਬਦਬਾ ਬਰਕਰਾਰ ਰਿਹਾ। ਅੱਜ ਵਾਲੀਬਾਲ ਮੁਕਾਬਲੇ ਦੇ ਪੁਰਸ਼ ਵਰਗ ਵਿੱਚ ਹਰਿਆਣਾ ਨੇ ਦਿੱਲੀ ਅਤੇ ਮਹਿਲਾ ਵਰਗ ਵਿੱਚ ਉੱਤਰ ਪ੍ਰਦੇਸ਼ ਨੂੰ ਹਰਾਇਆ। ਪੁਰਸ਼ਾਂ ਦੇ ਮੁਕਾਬਲੇ ਵਿੱਚ ਹਰਿਆਣਾ ਨੇ ਦਿੱਲੀ ਨੂੰ ਸਿੱਧੇ ਸੈਟਾਂ ਵਿੱਚ 25-17, 25-14, 25-17 ਨਾਲ ਹਰਾਇਆ। ਇਸੇ ਤਰ੍ਹਾਂ ਹਰਿਆਣਾ ਦੀ ਮਹਿਲਾ ਟੀਮ ਨੇ ਉੱਤਰ ਪ੍ਰਦੇਸ਼ ਨੂੰ 25-18, 25-16, 25-14 ਨਾਲ ਮਾਤ ਦਿੱਤੀ। ਇਸ ਤੋਂ ਇਲਾਵਾ ਕਬੱਡੀ ਮੁਕਾਬਲਿਆਂ ਦੇ ਪੁਰਸ਼ ਵਰਗ ਵਿੱਚ ਹਰਿਆਣਾ ਨੇ ਹਿਮਾਚਲ ਪ੍ਰਦੇਸ਼ ਨੂੰ 44-34 ਅਤੇ ਉੱਤਰ ਪ੍ਰਦੇਸ਼ ਨੇ ਆਂਧਰਾ ਪ੍ਰਦੇਸ਼ ਨੂੰ 55-27 ਨਾਲ ਹਰਾਇਆ। ਜਦੋਂਕਿ ਚੰਡੀਗੜ੍ਹ ਦੀ ਮਹਿਲਾ ਟੀਮ ਨੇ ਝਾਰਖੰਡ ਨੂੰ 58-33 ਨਾਲ ਹਰਾ ਕੇ ਜਿੱਤ ਦਰਜ ਕੀਤੀ। ਯੋਗਾਸਨ ਦੇ ਅੰਡਰ-18 ਦੇ ਪੁਰਸ਼ ਵਰਗ ਵਿੱਚ ਹਰਿਆਣਾ ਦੀ ਟੀਮ 120.99 ਪੁਆਇੰਟਾਂ ਨਾਲ ਪਹਿਲੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਅੰਬਾਲਾ ਦੇ ਵਾਰ ਹੀਰੋਜ਼ ਮੈਮੋਰੀਅਲ ਸਟੇਡੀਅਮ ਵਿੱਚ ਚੱਲ ਰਹੇ ਆਰਟਿਸਟਿਕ ਜਿਮਨਾਸਿਟ ਮੁਕਾਬਲੇ ਦੇ ਕੁਆਲੀਫ਼ਾਈ ਗੇੜ ਵਿੱਚ ਮਹਾਰਾਸ਼ਟਰ ਦੇ 22 ਖਿਡਾਰੀਆਂ ਨੇ ਕੁਆਲੀਫ਼ਾਈ ਕੀਤਾ। ਕੁਆਲੀਫਾਈ ਕਰਨ ਵਾਲਿਆਂ ਵਿੱਚ ਮਹਾਰਾਸ਼ਟਰ ਦੇ 22 ਖਿਡਾਰੀ, ਉੱਤਰ ਪ੍ਰਦੇਸ਼ ਦੇ 17, ਦਿੱਲੀ ਦੇ 12, ਬੰਗਾਲ ਦੇ 11, ਮੱਧ ਪ੍ਰਦੇਸ਼ ਦੇ 8, ਹਰਿਆਣਾ ਦੇ 7, ਕੇਰਲ ਦੇ 7, ਤ੍ਰਿਪੁਰਾ ਦੇ 6, ਉੜੀਸਾ ਦੇ 5, ਪੰਜਾਬ ਅਤੇ ਤੇਲੰਗਾਨਾ ਦੇ 4-4 ਤੇ ਰਾਜਸਥਾਨ ਅਤੇ ਗੋਆ ਦਾ ਇਕ-ਇਕ ਖਿਡਾਰੀ ਸ਼ਾਮਲ ਹੈ। ਮਹਿਲਾ ਵਰਗ ਵਿੱਚ ਤ੍ਰਿਪੁਰਾ ਦੀ ਪਰੋਤਿਸ਼ਠਾ ਸਮੰਤਾ ਨੇ 42.05 ਸਕੋਰ ਨਾਲ ਵਿਅਕਤੀਗਤ ਆਲ ਰਾਊਂਡ ਪਹਿਲਾ ਸਥਾਨ ਹਾਸਲ ਕੀਤਾ ਅਤੇ ਪੁਰਸ਼ ਵਰਗ ਵਿੱਚ ਉੱਤਰ ਪ੍ਰਦੇਸ਼ ਦਾ ਪ੍ਰਨਵ ਕੁਸ਼ਵਾਹਾ 69.95 ਸਕੋਰ ਨਾਲ ਅੱਵਲ ਰਿਹਾ।  





News Source link

- Advertisement -

More articles

- Advertisement -

Latest article