37.3 C
Patiāla
Saturday, May 4, 2024

ਤਖ਼ਤ ਕੇਸਗੜ੍ਹ ਸਾਹਿਬ: ਗਲਿਆਰੇ ਦਾ ਸੁੰਦਰੀਕਰਨ ਪ੍ਰਾਜੈਕਟ ਜ਼ੋਰਾਂ ਤੇ

Must read


ਬੀਐੱਸ ਚਾਨਾ

ਸ੍ਰੀ ਅਨੰਦਪੁਰ ਸਾਹਿਬ, 3 ਜੂਨ

ਇਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਚੌਗਿਰਦੇ ਦਾ ਸੁੰਦਰੀਕਰਨ ਪ੍ਰਾਜੈਕਟ ਜ਼ੋਰਾਂ ’ਤੇ ਹੈ। ਇਹ ਪ੍ਰਾਜੈਕਟ ਹੋਲੇ ਮਹੱਲੇ ਮੌਕੇ ਸ਼ੁਰੂ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਨਿਸ਼ਕਾਮ ਸੇਵਕ ਜਥਾ ਯੂਕੇ ਦੇ ਮੁਖੀ ਬਾਬਾ ਮਹਿੰਦਰ ਸਿੰਘ ਵੱਲੋਂ ਇਸ ਸੁੰਦਰੀਕਰਨ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ।

ਇਸ ਪ੍ਰਾਜੈਕਟ ਦੀ ਕਾਰ ਸੇਵਾ ਨਿਸ਼ਕਾਮ ਸੇਵਕ ਜਥਾ ਯੂਕੇ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ। ਇਸ ਪ੍ਰਾਜੈਕਟ ਤਹਿਤ ਤਖ਼ਤ ਸਾਹਿਬ ਦੇ ਆਲੇ-ਦੁਆਲੇ ਨੂੰ ਖੂਬਸੂਰਤ ਬਣਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਅਤੇ ਮੈਨੇਜਰ ਦੀਆਂ ਪੁਰਾਣੀਆਂ ਰਿਹਾਇਸ਼ਾਂ ਤੋੜਨ ਉਪਰੰਤ ਇਸ ਸਥਾਨ ’ਤੇ ਬਣਾਏ ਜਾ ਰਹੇ ਤਖ਼ਤ ਸਾਹਿਬ ਦੇ ਪ੍ਰਬੰਧਕੀ ਬਲਾਕ, ਸਿੰਘ ਸਾਹਿਬ ਦੀ ਨਵੀਂ ਰਿਹਾਇਸ਼, ਸਕੱਤਰੇਤ, ਗੱਠੜੀ ਘਰ ਆਦਿ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਪ੍ਰਾਜੈਕਟ ਨਾਲ ਜੁੜੇ ਪਤਵੰਤਿਆਂ ਨੇ ਦੱਸਿਆ ਕਿ ਤਖ਼ਤ ਸਾਹਿਬ ਦੇ ਸਾਹਮਣੇ ਪੈਂਦੇ ਨੰਗਲ-ਰੂਪਨਗਰ ਮੁੱਖ ਮਾਰਗ ਤੋਂ ਆਉਂਦੀ ਸੜਕ ’ਤੇ ਵਿਸ਼ਾਲ ਗੇਟ ਉਸਾਰਿਆ ਜਾਵੇਗਾ। ਸਰੋਵਰ ਦੇ ਸਾਹਮਣੇ ਪਾਰਕਿੰਗ ਤੋਂ ਪੁਲ ਰਾਹੀਂ ਸਿੱਧਾ ਤਖ਼ਤ ਸਾਹਿਬ ਨੂੰ ਰਸਤਾ ਵੀ ਜੋੜਿਆ ਜਾਵੇਗਾ ਅਤੇ ਲਿਫਟ ਦੀ ਵਿਵਸਥਾ ਵੀ ਕੀਤੀ ਜਾਵੇਗੀ। ਇਸੇ ਤਰ੍ਹਾਂ ਤਖ਼ਤ ਸਾਹਿਬ ਨੂੰ ਆਉਂਦੇ ਸਾਰੇ ਰਸਤਿਆਂ ’ਤੇ ਗੇਟ ਉਸਾਰੇ ਜਾਣਗੇ।

ਗੁਰਦੁਆਰਾ ਮੰਜੀ ਸਾਹਿਬ ਦੀ ਪਰਿਕਰਮਾ ਨੂੰ ਕੀਤਾ ਜਾਵੇਗਾ ਚੌੜਾ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਨਿਸ਼ਕਾਮ ਸੇਵਾ ਜਥੇ ਦੇ ਭਾਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ’ਚ ਜਮੀਨਦੋਜ਼ ਵਿਸ਼ਾਲ ਗੱਠੜੀਘਰ, ਜੋੜਾ ਘਰ, ਪਹਿਲੀ ਮੰਜ਼ਿਲ ’ਤੇ ਪ੍ਰਬੰਧਕੀ ਬਲਾਕ, ਸਕੱਤਰੇਤ, ਰਿਹਾਇਸ਼ ਅਤੇ ਇੱਕ ਵਿਸ਼ਰਾਮਘਰ ਦੀ ਉਸਾਰੀ ਕੀਤੀ ਜਾਵੇਗੀ। ਸੰਗਤਾਂ ਦੀ ਸਹੂਲਤ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਗੁਰਦੁਆਰਾ ਦੁਮਾਲਗੜ੍ਹ ਮੰਜੀ ਸਾਹਿਬ ਨੂੰ ਜਾਣ ਲਈ ਪੁਲ ਉਸਾਰਿਆ ਜਾ ਰਿਹਾ ਹੈ। ਗੁਰਦੁਆਰਾ ਮੰਜੀ ਸਾਹਿਬ ਦੀ ਪਰਿਕਰਮਾ ਨੂੰ ਚੌੜਾ ਕਰਨ ਲਈ ਤਖ਼ਤ ਸਾਹਿਬ ਦੇ ਪ੍ਰਬੰਧਕੀ ਬਲਾਕ ਨੂੰ ਇਥੋਂ ਹਟਾਇਆ ਜਾ ਰਿਹਾ ਹੈ ਅਤੇ ਪਰਿਕਰਮਾ ਦੇ ਹੇਠੋਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਰਸਤੇ ਨੂੰ ਵੀ ਜੋੜਿਆ ਜਾਵੇਗਾ।





News Source link

- Advertisement -

More articles

- Advertisement -

Latest article