32.3 C
Patiāla
Sunday, May 5, 2024

ਚੀਨ ਦੇ ਸਿਚੁਆਨ ਸੂਬੇ ’ਚ 6.1 ਤੀਬਰਤਾ ਦੇ ਭੂਚਾਲ ਕਾਰਨ 4 ਮੌਤਾਂ, 14 ਜ਼ਖ਼ਮੀ

Must read


ਪੇਈਚਿੰਗ, 1 ਜੂਨ

ਚੀਨ ਦੇ ਦੱਖਣ ਪੱਛਮੀ ਸੂਬੇ ਸਿਚੁਆਨ ਵਿੱਚ ਅੱਜ ਭੂਚਾਲ ਕਾਰਨ 4 ਜਣਿਆਂ ਦੀ ਮੌਤ ਹੋ ਗਈ ਜਦਕਿ 14 ਹੋਰ ਜ਼ਖ਼ਮੀ ਹੋਏ ਹਨ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਹੈ। ਚੀਨ ਦੇ ਭੂਚਾਲ ਨੈੱਟਵਰਕ ਕੇਂਦਰ (ਸੀਈਐੱਨਸੀ) ਨੇ ਇਹ ਜਾਣਕਾਰੀ ਦਿੱਤੀ। ਭੂਚਾਲ ਯਾਨ ਸਿਟੀ ਦੇ ਲੁਸ਼ਾਨ ਕਾਉਂਟੀ ਵਿੱਚ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਆਇਆ। ਸਰਕਾਰੀ ਖ਼ਬਰ ਏਜੰਸੀ ਸਿਨਹੁਆ ਨੇ ਸੀਈਐੱਨਸੀ ਦੇ ਹਵਾਲੇ ਨਾਲ ਦੱਸਿਆ ਕਿ ਭੂਚਾਲ ਦਾ ਕੇਂਦਰ 17 ਕਿਲੋਮੀਟਰ ਧਰਤੀ ਦੇ ਹੇਠਾਂ ਸੀ। ਸਰਕਾਰੀ ਅਖ਼ਬਾਰ ‘ਪੀਪਲਜ਼ ਡੇਲੀ’ ਦੀ ਖ਼ਬਰ ਮੁਤਾਬਕ ਭੂਚਾਲ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋਏ ਹਨ। ਸਿਨਹੁਆ ਨੇ ਯਾਨ ਸ਼ਹਿਰ ਦੇ ਭੂਚਾਲ ਰਾਹਤ ਦਫ਼ਤਰ ਦੇ ਹਵਾਲੇ ਨਾਲ ਦੱਸਿਆ ਕਿ ਮਰਨ ਵਾਲੇ ਸਾਰੇ ਬਾਓਕਸਿੰਗ ਕਾਊਂਟੀ ਨਾਲ ਸਬੰਧਤ ਸਨ। -ਪੀਟੀਆਈ





News Source link

- Advertisement -

More articles

- Advertisement -

Latest article