33.5 C
Patiāla
Thursday, May 2, 2024

ਨੈਸ਼ਨਲ ਟੈਕਸਟਾਈਲ ਕਾਰਪੋਰੇਸ਼ਨ ਖ਼ਿਲਾਫ਼ ਦੀਵਾਲਾ ਕਾਰਵਾਈ ਸ਼ੁਰੂ ਹੋਵੇਗੀ, ਐੱਨਸੀਐੱਲਟੀ ਨੇ ਮਨਜ਼ੂਰੀ ਦਿੱਤੀ

Must read


ਨਵੀਂ ਦਿੱਲੀ, 29 ਮਈ

ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨਸੀਐੱਲਟੀ) ਨੇ ਕਰਜ਼ਦਾਤਾ ਪਟੀਸ਼ਨ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਸਰਕਾਰੀ ਮਾਲਕੀ ਵਾਲੀ ਟੈਕਸਟਾਈਲ ਕੰਪਨੀ ਨੈਸ਼ਨਲ ਟੈਕਸਟਾਈਲ ਕਾਰਪੋਰੇਸ਼ਨ (ਐੱਨਟੀਸੀ) ਖ਼ਿਲਾਫ਼ ਦੀਵਾਲਾ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ। ਇਹ ਪਹਿਲੀ ਵਾਰ ਹੈ ਕਿ ਆਈਬੀਸੀ ਐਕਟ ਲਾਗੂ ਹੋਣ ਤੋਂ ਬਾਅਦ ਕਿਸੇ ਜਨਤਕ ਖੇਤਰ ਦੀ ਕੰਪਨੀ ਵਿਰੁੱਧ ਕਾਰਵਾਈ ਕੀਤੀ ਗਈ ਹੈ। ਐੱਨਟੀਸੀ ਭਾਰਤ ਸਰਕਾਰ ਦੇ ਕੱਪੜਾ ਮੰਤਰਾਲੇ ਦੇ ਅਧੀਨ ਹੈ। ਇਹ ਦੇਸ਼ ਭਰ ਵਿੱਚ ਸਥਿਤ ਆਪਣੀਆਂ 23 ਮਿੱਲਾਂ ਰਾਹੀਂ ਧਾਗੇ ਅਤੇ ਫੈਬਰਿਕ ਦਾ ਉਤਪਾਦਨ ਕਰਦੀ ਹੈ।



News Source link

- Advertisement -

More articles

- Advertisement -

Latest article