29.1 C
Patiāla
Saturday, May 4, 2024

ਥਰਮਲ ਪਲਾਂਟ ਰੂਪਨਗਰ ਦੇ ਦੋ ਯੂਨਿਟ ਬੰਦ, ਜ਼ਿਲ੍ਹੇ ਦੇ ਪਣ ਬਿਜਲੀ ਘਰਾਂ ’ਚ ਵੀ ਉਤਪਾਦਨ ਵੀ ਠੱਪ

Must read


ਜਗਮੋਹਨ ਸਿੰਘ

ਘਨੌਲੀ, 22 ਮਈ

ਅੱਜ ਇਥੋਂ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 3 ਅਤੇ 5 ਨੰਬਰ ਯੂਨਿਟਾਂ ਦਾ ਬਿਜਲੀ ਉਤਪਾਦਨ ਮੁੜ ਠੱਪ ਹੋ ਗਿਆ ਹੈ। ਇਸ ਦੇ ਨਾਲ ਹੀ ਰੂਪਨਗਰ ਜ਼ਿਲ੍ਹੇ ਦੇ ਨੱਕੀਆਂ ਵਿਖੇ ਸਥਿਤ ਦੋਵੇਂ ਪਣ ਬਿਜਲੀ ਘਰਾਂ ਦਾ ਉਤਪਾਦਨ ਵੀ ਬੰਦ ਹੋ ਗਿਆ ਹੈ। ਥਰਮਲ ਪਲਾਂਟ ਰੂਪਨਗਰ ਦੇ ਕੰਟਰੋਲ ਰੂਮ ਵੱਲੋਂ ਭਾਵੇਂ ਯੂਨਿਟਾਂ ਦੇ ਬੰਦ ਹੋਣ ਕਾਰਨ ਮਹਿਕਮਾ ਪਾਵਰਕਾਮ ਵੱਲੋਂ ਬਿਜਲੀ ਦੀ ਨੋ ਡਿਮਾਂਡ ਆਉਣਾ ਦੱਸਿਆ ਜਾ ਰਿਹਾ ਹੈ ਪਰ ਸੂਤਰਾਂ ਅਨੁਸਾਰ ਅੰਬੂਜਾ ਅਤੇ ਏਸੀਸੀ ਸੀਮਿੰਟ ਕੰਪਨੀਆਂ ਵੱਲੋਂ ਸੁਆਹ ਦੀ ਮੰਗ ਘਟਾਉਣ ਕਾਰਨ ਵੀ ਦੋਵੇਂ ਯੂਨਿਟਾਂ ਨੂੰ ਚਲਾਉਣ ਵਿੱਚ ਥਰਮਲ ਪ੍ਰਬੰਧਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥਰਮਲ ਪਲਾਂਟ ਰੂਪਨਗਰ ਦੇ ਕੋਲਾ ਭੰਡਾਰਾਂ ਵਿੱਚ 5 ‌ਦਿਨਾਂ ਦਾ ਸਟਾਕ ਹੈ। ਦੂਜੇ ਪਾਸੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਦੇ ਦੋਵੇਂ ਯੂਨਿਟਾਂ ਦਾ ਬਿਜਲੀ ਉਤਪਾਦਨ ਵੀ ਬੰਦ ਹੋ ਗਿਆ ਹੈ। ਇਸ ਸਬੰਧੀ ਡਿਪਟੀ ਚੀਫ ਇੰਜਨੀਅਰ ਐੱਸਕੇ ਬੈਂਸ ਨੇ ਦੱਸਿਆ ਕਿ ਨਹਿਰ ਵਿੱਚ ਪਾਣੀ ਦੀ ਘਾਟ ਕਾਰਨ ਯੂਨਿਟ ਬੰਦ ਹੋ ਗਏ ਹਨ। ਸ੍ਰੀ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਦੇ 67 ਮੈਗਾਵਾਟ ਉਤਪਾਦਨ ਸਮਰੱਥਾ ਵਾਲੇ ਦੋ ਯੂਨਿਟ ਗੰਗੂਵਾਲ ਵਿਖੇ ਹਨ ਅਤੇ ਇੰਨੀ ਹੀ ਸਮਰੱਥਾ ਵਾਲੇ 2 ਯੂਨਿਟ ਨੱਕੀਆਂ ਵਿਖੇ ਹਨ। ਇਨ੍ਹਾਂ ਵਿੱਚੋਂ ਪਹਿਲਾਂ ਪਾਣੀ ਦੀ ਘਾਟ ਕਾਰਨ ਸਿਰਫ ਇੱਕ ਇੱਕ ਯੂਨਿਟ ਹੀ ਬਿਜਲੀ ਦਾ ਉਤਪਾਦਨ ਕਰ ਰਹੇ ਸਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਲੋਡ ਡਿਸਪੈਚ ਸੈਂਟਰ ਮੁਤਾਬਿਕ ਅੱਜ ਗੁਰੂ ਗੋਬਿੰਦ ਸਿੰਘ ਦੇ ਯੂਨਿਟ ਨੰਬਰ 4 ਅਤੇ ਯੂਨਿਟ ਨੰਬਰ 6 ਵੱਲੋਂ 325 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਗਿਆ। 





News Source link

- Advertisement -

More articles

- Advertisement -

Latest article