ਹਰਸ਼ ਗਿੱਲ ਨੇ ਏਸ਼ੀਅਨ ਮੁੱਕੇਬਾਜ਼ੀ ਟਾਈਟਲ ਜਿੱਤਿਆ

Must read


ਪੱਤਰ ਪ੍ਰੇਰਕ

ਫਰੀਦਾਬਾਦ, 11 ਸਤੰਬਰ

ਮੁੱਕੇਬਾਜ਼ ਹਰਸ਼ਗਿੱਲ ਨੇ ਕ੍ਰਾਊਨ ਪਲਾਜ਼ਾ ਹੋਟਲ, ਨੋਇਡਾ ਵਿਚ ਏਸ਼ੀਅਨ ਮੁੱਕੇਬਾਜ਼ੀ ਟਾਈਟਲ ’ਚ ਦੱਖਣੀ ਕੋਰੀਆ ਦੇ ਮੁੱਕੇਬਾਜ਼ ਸੁੰਗ ਜਿਨ ਕੁਆਕ ਨੂੰ ਹਰਾ ਕੇ ਮੁੱਕੇਬਾਜ਼ੀ ਦਾ ਖਿਤਾਬ ਜਿੱਤਿਆ। ਉਹ ਲਗਾਤਾਰ 7 ਦਿਨ ਤੱਕ ਫਾਈਟ ਜਿੱਤਣ ਵਾਲਾ ਮੁੱਕੇਬਾਜ਼ ਬਣ ਗਿਆ ਹੈ। ਪਿਛਲੀ ਫਾਈਟ ’ਚ ਉਸ ਨੇ ਬੰਗਲਾਦੇਸ਼ ਦੀ ਮੁੱਕੇਬਾਜ਼ ਹੀਰਾ ਮੀਆਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ ਤੇ ਹੁਣ ਦੱਖਣੀ ਕੋਰੀਆ ਦੇ ਮੁੱਕੇਬਾਜ਼ ਸੁੰਗ ਜਿਨ ਕੁਆਕ ਨੂੰ ਹਰਾ ਕੇ ਉਸ ਨੇ ਜਿੱਤ ਦਰਜ ਕੀਤੀ ਹੈ। ਤਿੰਨੇ ਰਾਊਂਡਾਂ ਵਿੱਚ ਸ਼ੁਰੂਆਤ ਕਰਦੇ ਹੋਏ ਭਾਰਤ ਦੇ ਹਰਸ਼ ਗਿੱਲ ਅਤੇ ਦੱਖਣੀ ਕੋਰੀਆ ਦੇ ਮੁੱਕੇਬਾਜ਼ ਸੁੰਗ ਜਿਨ ਕੁਆਕ ਇੱਕ-ਦੂਜੇ ਨਾਲ ਖਿਝਦੇ ਨਜ਼ਰ ਆਏ ਅਤੇ ਚੌਥੇ ਰਾਊਂਡ ਵਿੱਚ ਵੀ ਹਰਸ਼ ਗਿੱਲ ਨੇ ਕੋਰਿਆਈ ਮੁੱਕੇਬਾਜ਼ ’ਤੇ ਦਬਦਬਾ ਬਣਾਈ ਰੱਖਿਆ।





News Source link

- Advertisement -

More articles

- Advertisement -

Latest article