ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਦਸੰਬਰ
ਥਾਣਾ ਸਾਹਨੇਵਾਲ ਦੇ ਇਲਾਕੇ ਪਿੰਡ ਕੰਗਣਵਾਲ ਦੇ ਨੇੜੇ ਇੱਕ ਰਾਹਗੀਰ ਕਰੇਨ ਦੀ ਟੱਕਰ ਵੱਜਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਜਿਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਇਸ ਸਬੰਧੀ ਗਰਗ ਕਲੋਨੀ ਕੰਗਣਵਾਲ ਵਾਸੀ ਗੂਰ ਗੇਨਾ ਨੇ ਦੱਸਿਆ ਕਿ ਉਹ ਆਪਣੇ ਚਾਚੇ ਦੇ ਲੜਕੇ ਪ੍ਰਸ਼ਾਂਤ ਜੀਨਾ (39) ਨਾਲ ਈਸਟਮੈਨ ਚੌਕ ਤਰਫੋਂ ਪੈਦਲ ਕੰਗਣਵਾਲ ਵੱਲ ਆ ਰਿਹਾ ਸੀ ਤਾਂ ਇੰਮਪਾਇਰ ਪੈਕੇਜਿੰਗ ਪ੍ਰਾਈਵੇਟ ਕੰਪਨੀ ਨੇੜੇ ਪਿੱਛੋਂ ਇੱਕ ਕਰੇਨ ਨੰਬਰ ਪੀਬੀ 10 ਡੀਬੀ 4959 ਦੇ ਡਰਾਈਵਰ ਨੇ ਆਪਣੀ ਕਰੇਨ ਤੇਜ਼ ਰਫ਼ਤਾਰੀ ਤੇ ਲਾਪ੍ਰਵਾਹੀ ਨਾਲ ਚਲਾ ਕੇ ਪ੍ਰਸ਼ਾਂਤ ਜੀਨਾ ਨੂੰ ਫੇਟ ਮਾਰੀ ਤੇ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਜ਼ਖ਼ਮੀ ਹਾਲਤ ਵਿੱਚ ਪ੍ਰਸ਼ਾਂਤ ਜੀਨਾ ਨੂੰ ਅਰੋੜਾ ਨਿਊਰੋ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਥਾਣੇਦਾਰ ਬਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
The post ਸੜਕ ਹਾਦਸੇ ਵਿੱਚ ਰਾਹਗੀਰ ਗੰਭੀਰ ਜ਼ਖ਼ਮੀ appeared first on Punjabi Tribune.
News Source link
#ਸੜਕ #ਹਦਸ #ਵਚ #ਰਹਗਰ #ਗਭਰ #ਜਖਮ