ਸ੍ਰੀ ਗੋਇੰਦਵਾਲ ਸਾਹਿਬ: ਕਸਬਾ ਫਤਿਆਬਾਦ ’ਚ ਵਿਆਹਤਾ ਔਰਤ ਦਾ ਕਤਲ

0
228


ਜਤਿੰਦਰ ਬਾਵਾ

ਸ੍ਰੀ ਗੋਇੰਦਵਾਲ ਸਾਹਿਬ, 20 ਅਪਰੈਲ

ਕਸਬਾ ਫਤਿਆਬਾਦ ਵਿਖੇ ਬੀਤੀ ਰਾਤ ਕਿਸੇ ਅਣਪਛਾਤੇ ਨੇ 38 ਸਾਲਾ ਵਿਆਹੁਤਾ ਔਰਤ ਦਾ ਕਤਲ ਕਰ ਦਿੱਤਾ। ਲਾਸ਼ ਮ੍ਰਿਤਕ ਔਰਤ ਦੇ ਘਰ ਨਾਲ ਲੱਗਦੇ ਖਾਲੀ ਮਕਾਨ ਵਿੱਚੋਂ ਮਿਲੀ ਹੈ। ਮੌਕੇ ’ਤੇ ਪੁੱਜੀ ਪੁਲੀਸ ਵੱਲੋਂ ਲਾਸ਼ ਕਬਜ਼ੇ ਵਿੱਚ ਲੈ ਕਿ ਕਤਲ ਦੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਔਰਤ ਦੀ ਪਛਾਣ ਬਲਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਬਲਵਿੰਦਰ ਕੌਰ ਦਾ ਪਤੀ ਟਰੱਕ ਡਰਾਈਵਰ ਹੈ। ਡੀਐੱਸਪੀ ਅਰੁਣ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਤਲ ਦੇ ਕਾਰਨ ਦਾ ਪਤਾ ਨਹੀ ਲੱਗਿਆ।





News Source link