ਨਵੀਂ ਦਿੱਲੀ, 24 ਸਤੰਬਰ
ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਅੱਜ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਜਸਟਿਸ ਨਰੇਂਦਰ ਜੀ. ਨੂੰ ਉੱਤਰਾਖੰਡ ਹਾਈ ਕੋਰਟ ਦਾ ਚੀਫ ਜਸਟਿਸ ਲਾਉਣ ਦੀ ਸਿਫਾਰਸ਼ ਕੀਤੀ ਹੈ। ਸੀਜੇਆਈ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਕੌਲਿਜੀਅਮ ਨੇ ਕਿਹਾ ਕਿ ਅਗਾਮੀ 10 ਅਕਤੂਬਰ ਨੂੰ ਜਸਟਿਸ ਰਿਤੂ ਬਾਹਰੀ ਦੀ ਸੇਵਾਮੁਕਤੀ ਮਗਰੋਂ ਉੱਤਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਦਾ ਅਹੁਦਾ ਖਾਲੀ ਹੋ ਜਾਵੇਗਾ, ਜਿਸ ਕਰਕੇ ਉਥੇ ਨਿਯੁਕਤੀ ਦੀ ਲੋੜ ਹੈ। ਇਸ ਤੋਂ ਇਲਾਵਾ ਕੌਲਿਜੀਅਮ ਨੇ ਦੋ ਨਿਆਂਇਕ ਅਧਿਕਾਰੀਆਂ ਸ਼ਸ਼ੀ ਭੂੁਸ਼ਣ ਪ੍ਰਸਾਦ ਸਿੰਘ ਅਤੇ ਅਸ਼ੋਕ ਕੁਮਾਰ ਪਾਂਡੇ ਨੂੰ ਪਟਨਾ ਹਾਈ ਕੋਰਟ ਵਿੱਚ ਅਤੇ ਨੌਂ ਵਕੀਲਾਂ ਨੂੰ ਬੰਬੇ ਹਾਈ ਕੋਰਟ ’ਚ ਜੱਜ ਨਿਯੁਕਤ ਕਰਨ ਦੀ ਸਿਫਾਰਸ਼ ਵੀ ਕੀਤੀ। -ਪੀਟੀਆਈ