ਸੀਬੀਆਈ ਵੱਲੋਂ ਭਾਰਤੀ ਨਿਆਏ ਸੰਹਿਤਾ ਤਹਿਤ ਪਹਿਲੀ ਐਫਆਈਆਰ ਦਰਜ

Must read


ਨਵੀਂ ਦਿੱਲੀ, 4 ਜੁਲਾਈ

ਸੀਬੀਆਈ ਨੇ ਨਵੀਂ ਲਾਗੂ ਕੀਤੀ ਭਾਰਤੀ ਨਿਆਏ ਸੰਹਿਤਾ ਤਹਿਤ ਆਪਣੀ ਪਹਿਲੀ ਐਫਆਈਆਰ ਦਿੱਲੀ ਦੇ ਦੋ ਪੁਲੀਸ ਅਧਿਕਾਰੀਆਂ ਖ਼ਿਲਾਫ਼ ਦਰਜ ਕੀਤੀ ਹੈ ਜਿਸ ਵਿੱਚ ਕਥਿਤ ਤੌਰ ’ਤੇ ਇੱਕ ਵਿਅਕਤੀ ਦੀ ਤਿਹਾੜ ਜੇਲ੍ਹ ਵਿੱਚੋਂ ਰਿਹਾਈ ਵਿੱਚ ਮਦਦ ਕਰਨ ਲਈ 10 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਹਨ। ਭਾਰਤੀ ਨਿਆਏ ਸੰਹਿਤਾ (ਬੀਐਨਐਸ) ਨੇ ਬ੍ਰਿਟਿਸ਼ ਯੁੱਗ ਦੇ ਇੰਡੀਅਨ ਪੀਨਲ ਕੋਡ (ਆਈਪੀਸੀ) ਦੀ ਥਾਂ ਲੈ ਲਈ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਐਫਆਈਆਰ ਬੁੱਧਵਾਰ ਸ਼ਾਮ ਨੂੰ ਹੈੱਡ ਕਾਂਸਟੇਬਲਾਂ ਰਾਵਿੰਦਰ ਢਾਕਾ ਅਤੇ ਪਰਵੀਨ ਸੈਣੀ ਖ਼ਿਲਾਫ਼ ਦਰਜ ਕੀਤੀ ਗਈ ਹੈ। ਇਹ ਦੋਵੇਂ ਮੌਰਿਸ ਨਗਰ ਦੇ ਨਾਰਕੋਟਿਕਸ ਸੈੱਲ ਵਿਚ ਤਾਇਨਾਤ ਹਨ ਜਿਨ੍ਹਾਂ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਰਿਸ਼ਵਤਖੋਰੀ ਦੀਆਂ ਧਾਰਾਵਾਂ ਨਾਲ ਸਬੰਧਤ ਕੇਸ ਦਰਜ ਕੀਤਾ ਗਿਆ ਹੈ। ਉਕਤ ਦੋਵੇਂ ਜਣੇ ਸ਼ਿਕਾਇਤਕਰਤਾ ਤੋਂ ਐਨਆਰਐਕਸ ਦਵਾਈਆਂ ਦੀ ਬਰਾਮਦਗੀ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਬੰਦ ਉਸ ਦੇ ਭਰਾ ਦੀ ਰਿਹਾਈ ਵਿੱਚ ਮਦਦ ਕਰਨ ਲਈ 10 ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ ਸਨ। ਪੀਟੀਆਈ

 



News Source link

- Advertisement -

More articles

- Advertisement -

Latest article