ਦਿੱਲੀ ਤੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਬਣਿਆ ਜਾਨਲੇਵਾ

Must read


ਨਵੀਂ ਦਿੱਲੀ, 4 ਜੁਲਾਈ

ਦਿੱਲੀ, ਮੁੰਬਈ ਤੇ ਬੰਗਲੁਰੂ ਸਣੇ ਭਾਰਤ ਦੇ 10 ਸਭ ਤੋਂ ਵੱਡੇ ਤੇ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿੱਚੋਂ ਔਸਤਨ 7.2 ਫੀਸਦੀ ਮੌਤਾਂ ਪ੍ਰਦੂਸ਼ਣ ਨਾਲ ਹੋ ਰਹੀਆਂ ਹਨ। ਇਹ ਮੌਤਾਂ ਦਿੱਲੀ ਵਿਚ ਸਭ ਤੋਂ ਵੱਧ ਹੋ ਰਹੀਆਂ ਹਨ। ਇਹ ਖੁਲਾਸਾ ਦਿ ਲੈਂਸੇਟ ਪਲੈਨੇਟਰੀ ਹੈਲਥ ਜਰਨਲ ਵਿੱਚ ਪ੍ਰਕਾਸ਼ਿਤ ਸਰਵੇਖਣ ਤੋਂ ਹੋਇਆ ਹੈ। ਇਨ੍ਹਾਂ ਸ਼ਹਿਰਾਂ ਵਿਚ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਦੇ ਦਿਸ਼ਾ-ਨਿਰਦੇਸ਼ਾਂ ਤੋਂ ਵੱਧ ਪੀਐਮ 2.5 ਦਾ ਪੱਧਰ ਪਾਇਆ ਗਿਆ ਹੈ। ਇਨ੍ਹਾਂ ਸ਼ਹਿਰਾਂ ਵਿਚ ਪ੍ਰਦੂਸ਼ਣ ਦੇ ਸਰੋਤਾਂ ਵਿੱਚ ਵਾਹਨ ਅਤੇ ਉਦਯੋਗਿਕ ਨਿਕਾਸ ਸ਼ਾਮਲ ਹਨ। ਖੋਜਕਰਤਾਵਾਂ ਨੇ ਕਿਹਾ ਕਿ ਭਾਰਤੀ ਸ਼ਹਿਰਾਂ ਵਿੱਚ ਪੀਐਮ 2.5 ਪ੍ਰਦੂਸ਼ਣ ਦੇ ਰੋਜ਼ਾਨਾ ਸੰਪਰਕ ਵਿੱਚ ਆਉਣ ਦਾ ਮਾਮਲਾ ਮੌਤ ਦੇ ਉੱਚ ਜੋਖਮ ਨਾਲ ਜੁੜਿਆ ਹੋਇਆ ਹੈ ਅਤੇ ਸਥਾਨਕ ਪ੍ਰਦੂਸ਼ਣ ਸੰਭਵ ਤੌਰ ’ਤੇ ਇਨ੍ਹਾਂ ਮੌਤਾਂ ਦਾ ਕਾਰਨ ਬਣ ਸਕਦਾ ਹੈ। ਇਸ ਕੌਮਾਂਤਰੀ ਟੀਮ ਵਿੱਚ ਵਾਰਾਣਸੀ ਦੀ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਸੈਂਟਰ ਫਾਰ ਕਰੋਨਿਕ ਡਿਜ਼ੀਜ਼ ਕੰਟਰੋਲ, ਨਵੀਂ ਦਿੱਲੀ ਦੇ ਖੋਜਕਰਤਾ ਸ਼ਾਮਲ ਸਨ।

ਕਾਂਗਰਸ ਦੇ ਦੇਸ਼ ਵਿਚ ਹਵਾ ਪ੍ਰਦੂਸ਼ਣ ਵਧਣ ’ਤੇ ਚਿੰਤਾ ਜ਼ਾਹਰ ਕੀਤੀ ਹੈ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਦੇਸ਼ ਵਿਚ ਪ੍ਰਦੂਸ਼ਣ ਕਾਰਨ ਮਨੁੱਖੀ ਜਾਨਾਂ ਜਾ ਰਹੀਆਂ ਹਨ ਤੇ ਲੋਕਾਂ ਦੀ ਸਿਹਤ ਵਿਗੜ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦੇ ਦੋਸਤਾਂ ਦੇ ਮੁਨਾਫੇ ਨੂੰ ਤਰਜੀਹ ਦਿੰਦਿਆਂ ਵਾਤਾਵਰਨ ਪੱਖੀ ਨਿਯਮਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਵੱਕਾਰੀ ਗਲੋਬਲ ਮੈਡੀਕਲ ਜਰਨਲ ‘ਦਿ ਲੈਂਸੇਟ ਪਲੈਨੇਟਰੀ ਹੈਲਥ ਵਿੱਚ ਪ੍ਰਕਾਸ਼ਿਤ ਨਵਾਂ ਅਧਿਐਨ ਦਰਸਾਉਂਦਾ ਹੈ ਕਿ ਭਾਰਤ ਵਿੱਚ ਹੋਣ ਵਾਲੀਆਂ ਮੌਤਾਂ ਵਿੱਚੋਂ 7.2 ਫੀਸਦੀ ਹਵਾ ਪ੍ਰਦੂਸ਼ਣ ਨਾਲ ਜੁੜੀਆਂ ਹੋਈਆਂ ਹਨ। ਹਵਾ ਪ੍ਰਦੂਸ਼ਣ ਕਾਰਨ ਦਿੱਲੀ ਵਿੱਚ ਹਰ ਸਾਲ 12,000 ਮੌਤਾਂ ਹੋ ਰਹੀਆਂ ਹਨ।



News Source link

- Advertisement -

More articles

- Advertisement -

Latest article