ਸੀਤਾਰਾਮਨ ਵੱਲੋਂ ਯੂਕੇ ਦੇ ਵਪਾਰ ਸਕੱਤਰ ਨਾਲ ਨਿਵੇਸ਼ ਅਤੇ ਮੁਕਤ ਵਪਾਰ ਸਮਝੌਤੇ ਬਾਰੇ ਚਰਚਾ

0
203


ਨਵੀਂ ਦਿੱਲੀ, 26 ਅਗਸਤ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਰਤਾਨੀਆ ਦੇ ਵਪਾਰ ਸਕੱਤਰ ਕੇਮੀ ਬਾਡੇਨੋਚ ਨਾਲ ਮੁਲਾਕਾਤ ਕਰਕੇ ਦੁਵੱਲੇ ਨਿਵੇਸ਼ ਅਤੇ ਮੁਕਤ ਵਪਾਰ ਸਮਝੌਤੇ ਬਾਰੇ ਚਰਚਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਯੂਰੋਪੀਅਨ ਕਮਿਸ਼ਨ ਦੇ ਕਾਰਜਕਾਰੀ ਮੀਤ ਪ੍ਰਧਾਨ ਵੀ ਡੋਂਬਰੋਵਸਕੀਸ ਨਾਲ ਮੁਲਾਕਾਤ ਕਰਕੇ ਦੁਵੱਲੇ ਆਰਥਿਕ ਅਤੇ ਵਿੱਤੀ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਵਿੱਤ ਮੰਤਰਾਲੇ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਦੋਵੇਂ ਆਗੂਆਂ ਨੇ ਭਾਰਤ-ਈਯੂ ਨਿਵੇਸ਼ ਪ੍ਰੋਟੈਕਸ਼ਨ ਸਮਝੌਤੇ ਅਤੇ ਭਾਰਤ-ਈਯੂ ਮੁਕਤ ਵਪਾਰ ਸਮਝੌਤੇ ਬਾਰੇ ਚਰਚਾ ਕੀਤੀ। -ਪੀਟੀਆਈ



News Source link