ਸਿਆਸੀ ਜਗਤ ‘ਚ ਛਾਇਆ ਮਾਤਮ, ਸੂਬੇ ‘ਚ 3 ਦਿਨਾਂ ਦੇ ਸੋਗ ਦਾ ਐਲਾਨ, ਜਨਤਕ ਛੁੱਟੀ ਸਣੇ ਸਾਰੇ ਸਰਕਾਰੀ ਕੰਮ ਰਹਿਣਗੇ..

Must read


Death of the Deputy Chief Minister: ਸਿਆਸੀ ਜਗਤ ਵਿੱਚ ਇਸ ਸਮੇਂ ਸੋਗ ਦਾ ਮਾਹੌਲ ਹੈ। ਦੱਸ ਦੇਈਏ ਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਐਨਸੀਪੀ ਮੁਖੀ ਅਜੀਤ ਪਵਾਰ ਦੇ ਦੇਹਾਂਤ ਤੋਂ ਬਾਅਦ ਸੂਬੇ ਭਰ ਵਿੱਚ ਤਿੰਨ ਦਿਨਾਂ ਦਾ ਰਾਜਕੀ ਸੋਗ ਐਲਾਨਿਆ ਗਿਆ ਹੈ। 28 ਤੋਂ 30 ਜਨਵਰੀ ਤੱਕ ਸਾਰੇ ਸਰਕਾਰੀ ਦਫ਼ਤਰ ਅਤੇ ਸਰਕਾਰੀ ਸਮਾਗਮ ਬੰਦ ਰਹਿਣਗੇ ਅਤੇ ਝੰਡੇ ਅੱਧੇ ਝੁਕੇ ਰਹਿਣਗੇ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ ਅਤੇ ਜਲਦੀ ਹੀ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਬਾਰਾਮਤੀ ਲਈ ਰਵਾਨਾ ਹੋਣਗੇ।

ਅਜੀਤ ਪਵਾਰ ਸਮੇਤ ਕੁੱਲ 5 ਲੋਕਾਂ ਦੀ ਮੌਤ

ਜਾਣਕਾਰੀ ਲਈ ਦੱਸ ਦੇਈਏ ਕਿ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਲਿਜਾ ਰਿਹਾ ਇਕ ਜਹਾਜ਼ ਬਾਰਾਮਤੀ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ‘ਚ ਅਜੀਤ ਪਵਾਰ ਸਮੇਤ ਕੁੱਲ 5 ਲੋਕਾਂ ਦੀ ਮੌਤ ਹੋ ਗਈ ਹੈ। ਬੁੱਧਵਾਰ ਸਵੇਰੇ ਮਹਾਰਾਸ਼ਟਰ ਦੇ ਬਾਰਾਮਤੀ ‘ਚ ਲੈਂਡ ਦੇ ਸਮੇਂ ਪਲੇਨ ਕ੍ਰੈਸ਼ ਦੀ ਘਟਨਾ ਹੋਈ। ਅਜੀਤ ਪਵਾਰ ਦੇ ਦਿਹਾਂਤ ‘ਤੇ ਮਹਾਰਾਸ਼ਟਰ ‘ਚ ਅੱਜ ਜਨਤਕ ਛੁੱਟੀ ਅਤੇ ਤਿੰਨ ਦਿਨਾਂ ਰਾਜਕੀ ਸੋਗ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਦਾ ਐਲਾਨ ਕੀਤਾ ਹੈ।

ਮਹਾਰਾਸ਼ਟਰ ਲਈ ਇਕ ਵੱਡਾ ਨੁਕਸਾਨ ਦੱਸਿਆ ਅਤੇ ਕਿਹਾ ਕਿ ਅਜਿਹੀ ਲੀਡਰਸ਼ਿਪ ਬਣਨ ‘ਚ ਕਈ ਸਾਲ ਲੱਗਦੇ ਹਨ। ਮੁੱਖ ਮੰਤਰੀ ਨੇ ਕਿਹਾ,”ਅੱਜ ਸਵੇਰੇ ਇਕ ਬਹੁਤ ਦੁਖਦ ਘਟਨਾ ਹੋਈ। ਸਾਡੇ ਰਾਜ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਦੇ ਇਕ ਜਹਾਜ਼ ਹਾਦਸੇ ‘ਚ ਦਿਹਾਂਤ ਦੀ ਖ਼ਬਰ ਸਾਰਿਆਂ ਤੱਕ ਪਹੁੰਚੀ, ਜਿਸ ਨਾਲ ਪੂਰੇ ਮਹਾਰਾਸ਼ਟਰ ‘ਚ ਦੁੱਖ ਦੀ ਲਹਿਰ ਫੈਲ ਗਈ। ਮਹਾਰਾਸ਼ਟਰ ਲਈ ਅੱਜ ਬਹੁਤ ਮੁਸ਼ਕਲ ਦਿਨ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੀ ਲੀਡਰਸ਼ਿਪ ਬਣਨ ‘ਚ ਕਈ ਸਾਲ ਲੱਗਦੇ ਹਨ ਅਤੇ ਅਜਿਹੇ ਸਮੇਂ ‘ਚ ਜਦੋਂ ਉਹ ਰਾਜ ਦੇ ਵਿਕਾਸ ‘ਚ ਬਹੁਤ ਮਹੱਤਵਪੂਰਨ ਯੋਗਦਾਨ ਦੇ ਰਹੇ ਸਨ। ਨਿੱਜੀ ਰੂਪ ਨਾਲ ਮੈਂ ਇਕ ਮਜ਼ਬੂਤ ਅਤੇ ਉਦਾਰ ਦੋਸਤ ਗੁਆ ਦਿੱਤਾ ਹੈ। ਇਹ ਉਨ੍ਹਾਂ ਦੇ ਪਰਿਵਾਰ ਲਈ ਵੀ ਇਕ ਬਹੁਤ ਵੱਡਾ ਨੁਕਸਾਨ ਹੈ। ਇਸ ਦੇ ਨਾਲ ਸੀ.ਐੱਮ. ਫੜਨਵੀਸ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article