ਮੀਨਾ (ਸਾਊਦੀ ਅਰਬ), 14 ਜੂਨ
ਮੁਸਲਿਮ ਸ਼ਰਧਾਲੂ ਅੱਜ ਤਿੱਖੀ ਗਰਮੀ ਦੇ ਬਾਵਜੂਦ ਮੱਕਾ ਵਿੱਚ ਵਿਸ਼ਾਲ ਟੈਂਟ ਕੈਂਪ ਵਿੱਚ ਇਕੱਠੇ ਹੋਏ ਤੇ ਇਸ ਨਾਲ ਸਾਲਾਨਾ ਹੱਜ ਯਾਤਰਾ ਸ਼ੁਰੂ ਹੋ ਗਈ। ਆਪਣੀ ਯਾਤਰਾ ਵਿੱਚ ਸਭ ਤੋਂ ਪਹਿਲਾਂ ਉਨ੍ਹਾਂ ਨੇ ਇਸਲਾਮ ਦੇ ਪਵਿੱਤਰ ਸਥਾਨ ਗ੍ਰੈਂਡ ਮਸਜਿਦ ਵਿੱਚ ਕਾਬਾ ਦੀ ਪਰਿਕਰਮਾ ਕੀਤੀ। ਦੁਨੀਆ ਭਰ ਦੇ 15 ਲੱਖ ਤੋਂ ਵੱਧ ਸ਼ਰਧਾਲੂ ਹੱਜ ਲਈ ਮੱਕਾ ਅਤੇ ਆਲੇ-ਦੁਆਲੇ ਇਕੱਠੇ ਹੋਏ ਹਨ। ਸਾਊਦੀ ਅਰਬ ਦੇ ਸ਼ਰਧਾਲੂਆਂ ਦੀ ਸ਼ਮੂਲੀਅਤ ਨਾਲ ਇਹ ਗਿਣਤੀ ਹੋਰ ਵਧ ਰਹੀ ਹੈ। ਇਸ ਸਾਲ 20 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪੁੱਜਣ ਦੀ ਆਸ ਹੈ।