ਦਿੱਲੀ ਦੇ ਚਾਂਦਨੀ ਚੌਕ ਇਲਾਕੇ ’ਚ ਭਿਆਨਕ ਅੱਗ ਕਾਰਨ 50 ਤੋਂ ਵੱਧ ਦੁਕਾਨਾਂ ਸੜੀਆਂ

Must read


ਨਵੀਂ ਦਿੱਲੀ, 14 ਜੂਨ

ਦਿੱਲੀ ਦੇ ਚਾਂਦਨੀ ਚੌਕ ਇਲਾਕੇ ਵਿਚ ਵੀਰਵਾਰ ਸ਼ਾਮ ਨੂੰ ਲੱਗੀ ਅੱਗ ਵਿਚ 50 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਅਤੇ ਅੱਗ ਬੁਝਾਊ ਦਸਤੇ ਪੂਰੀ ਰਾਤ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਅਧਿਕਾਰੀਆਂ ਨੇ ਅੱਜ ਕਿਹਾ ਕਿ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਕੁਝ ਹਿੱਸਿਆਂ ਵਿਚ ਅੱਗ ਦੀਆਂ ਲਪਟਾਂ ਹਾਲੇ ਵੀ ਉੱਠ ਰਹੀਆਂ ਹਨ ਅਤੇ ਇਨ੍ਹਾਂ ਬੁਝਾਉਣ ਲਈ ਕੋਸ਼ਿਸ਼ ਜਾਰੀ ਹੈ। ਚਾਂਦਨੀ ਚੌਕ ਦੇ ਪੁਰਾਣੇ ਕਟੜਾ ਮਾਰਵਾੜੀ ਬਾਜ਼ਾਰ ‘ਚ ਵੀਰਵਾਰ ਸ਼ਾਮ ਕਰੀਬ 5 ਵਜੇ ਅੱਗ ਲੱਗ ਗਈ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।



News Source link
#ਦਲ #ਦ #ਚਦਨ #ਚਕ #ਇਲਕ #ਚ #ਭਆਨਕ #ਅਗ #ਕਰਨ #ਤ #ਵਧ #ਦਕਨ #ਸੜਆ

- Advertisement -

More articles

- Advertisement -

Latest article