ਸ਼ੇਖ ਹਸੀਨਾ ਵੱਲੋਂ ਭਾਰਤ ਵਿੱਚ ਸੁਰੱਖਿਅਤ ਮਹਿਸੂਸ ਕਰਨਾ ਮਾਣ ਵਾਲੀ ਗੱਲ: ਕੰਗਨਾ  – Punjabi Tribune

0
198


ਨਵੀਂ ਦਿੱਲੀ, 5 ਅਗਸਤ

ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਅੱਜ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਬੰਗਲਾਦੇਸ਼ ਦੀ ਆਗੂ ਸ਼ੇਖ ਹਸੀਨਾ ਭਾਰਤ ਵਿੱਚ ਖੁਦ ਨੂੰ ‘ਸੁਰੱਖਿਅਤ ਮਹਿਸੂਸ’ ਕਰ ਰਹੀ ਹੈ। ਸ਼ੇਖ ਹਸੀਨਾ ਬੰਗਲਾਦੇਸ਼ ਵਿੱਚ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਨਵੀਂ ਦਿੱਲੀ ਪੁੱਜੀ ਹੈ। ਕੌਮੀ ਪੁਰਸਕਾਰ ਜੇਤੂ ਅਦਾਕਾਰਾ ਕੰਗਨਾ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਦੇਸ਼ ਮੁਸਲਮਾਨਾਂ ਲਈ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ‘ਹਿੰਦੂ ਰਾਸ਼ਟਰ’ ’ਤੇ ਸਵਾਲ ਚੁੱਕਣ ਵਾਲਿਆਂ ਦੀ ਆਲੋਚਨਾ ਕੀਤੀ।  -ਪੀਟੀਆਈ



News Source link