ਮੁੰਬਈ, 7 ਅਗਸਤ
ਆਲਮੀ ਪੱਧਰ ’ਤੇ ਆਈ ਤੇਜ਼ੀ ਦੇ ਦੌਰਾਨ ਬੁੱਧਵਾਰ ਨੂੰ ਸ਼ੇਰ ਬਜ਼ਾਰ ਦੇ ਪ੍ਰਮੁੱਖ ਸੂਚਕਅੰਕ ਸੈਂਸੈਕਸ ਅਤੇ ਨਿਫ਼ਟੀ ਵਿਚ ਉਛਾਲ ਆਇਆ ਹੈ। ਬੀਐੱਸਸੀ ਦਾ 30 ਸ਼ੇਅਰਾਂ ਵਾਲਾ ਸੂਚਕਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਦੌਰਾਨ 1046 ਅੰਕ ਚੜ੍ਹਿਆ ਅਤੇ 79639.30 ਤੇ ਪਹੁੰਚ ਗਿਆ। ਇਸੇ ਤਰ੍ਹਾਂ ਐੱਨਐੱਸਈ ਨਿਫ਼ਟੀ ਵਿਚ 319.9 ਅੰਕਾਂ ਦਾ ਉਛਾਲ ਦੇਖਿਆ ਗਿਆ ਹੈ। ਪੀਟੀਆਈ