ਸ਼ਿਮਲਾ ਵਿੱਚ ਕਾਰ ਖਾਈ ’ਚ ਡਿੱਗੀ, ਦੋ ਮੌਤਾਂ – Punjabi Tribune

Must read


ਸ਼ਿਮਲਾ, 28 ਅਪਰੈਲ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਇਕ ਕਾਰ ਦੇ 150 ਮੀਟਰ ਡੂੰਘੀ ਖਾਈ ਵਿੱਚ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਧਰਮਪੁਰ ’ਚ ਇਹ ਘਟਨਾ ਵਾਪਰੀ। ਪੁਲੀਸ ਨੇ ਦੱਸਿਆ ਕਿ ਕਾਰ ਚਲਾ ਰਹੇ ਅੰਕੁਸ਼ (25) ਨੇ ਅਚਾਨਕ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਰ ਕੇ ਇਹ ਹਾਦਸਾ ਵਾਪਰਿਆ। ਪੁਲੀਸ ਮੁਤਾਬਕ ਜ਼ਖ਼ਮੀਆਂ ਨੂੰ ਠਿਓਗ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਅੰਕੁਸ਼ ਅਤੇ ਅਭਿਸ਼ੇਕ (23) ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਦਲੀਪ (25) ਅਤੇ ਲਲਿਤ (24) ਦਾ ਇਲਾਜ ਜਾਰੀ ਹੈ। ਪੁਲੀਸ ਨੇ ਕਿਹਾ ਕਿ ਇਹ ਸਾਰੇ ਧਰਮਪੁਰ ਕੋਲ ਠਿਓਗ ਸਬ ਡਿਵੀਜ਼ਨ ਦੇ ਵਸਨੀਕ ਹਨ। ਸ਼ਿਮਲਾ ਦੇ ਐੱਸ.ਪੀ. ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਹਾਦਸੇ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਕਾਰਨ ਵਾਪਰਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article