ਅਸਮਾਨੀ ਬਿਜਲੀ ਡਿੱਗਣ ਕਾਰਨ ਬਜ਼ੁਰਗ ਦੀ ਮੌਤ

Must read


ਜੀਂਦ (ਪੱਤਰ ਪ੍ਰੇਰਕ): ਜੁਲਾਨਾ ’ਚ ਬੀਤੇ ਦਿਨ ਖੇਤਾਂ ਵਿੱਚ ਕੰਮ ਕਰ ਰਹੇ ਬਜ਼ੁਰਗ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਿਵ ਕੁਮਾਰ ਵਾਸੀ ਵਾਰਡ ਨੰਬਰ 7 ਜੁਲਾਨਾ ਵਜੋਂ ਹੋਈ ਹੈ। ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਉਹ ਅਗਲੇ ਦਿਨ ਘਰ ਵਾਪਸ ਨਹੀਂ ਪਰਤਿਆ। ਘਰ ਵਾਲਿਆਂ ਨੇ ਜਦੋਂ ਖੇਤ ਵਿੱਚ ਜਾ ਕੇ ਦੇਖਿਆ ਤਾਂ ਉਸਦੀ ਲਾਸ਼ ਝੁਲਸੀ ਪਈ ਮਿਲੀ। ਜੁਲਾਨਾ ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਹੈ ਅਤੇ ਘਟਨਾ ਦੀ ਜਾਂਚ ਕਰ ਰਹੀ ਹੈ। ਉਧਰ ਜਿੱਥੇ ਆਈ ਤੇਜ਼ ਹਨੇਰੀ ਨਾਲ ਜੁਲਾਨਾ ਦੇ ਖੇਤਾਂ ਵਿੱਚ ਖੜ੍ਹੀ ਫਸਲਾਂ ਨੂੰ ਨੁਕਸਾਨ ਹੋਇਆ ਹੈ, ਉੱਥੇ ਪਿੰਡ ਜੈ-ਜੈ ਵੰਤੀ ਦੇ ਖੇਤਾਂ ਵਿੱਚ ਬਿਜਲੀ ਨਿਗ਼ਮ ਵੱਲੋਂ ਲਗਾਇਆ ਗਿਆ ਐੱਚ ਪੋਲ ਦਰੱਖ਼ਤ ਡਿੱਗਣ ਕਾਰਨ ਟੁੱਟ ਗਿਆ।।



News Source link

- Advertisement -

More articles

- Advertisement -

Latest article