ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਚਾਕੂ ਦੇ ਹਮਲੇ ਤੋਂ ਉਭਰ ਰਹੇ ਹਨ। ਹਾਲ ਹੀ ‘ਚ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖਲ ਸੈਫ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਹੈਲਥ ਬੁਲੇਟਿਨ ਜਾਰੀ ਕੀਤਾ ਸੀ। ਉਨ੍ਹਾਂ ਦੱਸਿਆ ਕਿ ਅਭਿਨੇਤਾ ਤੇਜ਼ੀ ਨਾਲ ਠੀਕ ਹੋ ਰਹੇ ਨੇ ਅਤੇ ਹੁਣ ਉਨ੍ਹਾਂ ਨੂੰ ਆਈਸੀਯੂ ਤੋਂ ਸਪੈਸ਼ਲ ਬੋਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਸੈਫ ਦੀ ਰੀੜ੍ਹ ਦੀ ਹੱਡੀ ਦੇ ਕੋਲ ਚਾਕੂ ਦਾ 2.5 ਇੰਚ ਲੰਬਾ ਟੁਕੜਾ ਮਿਲਿਆ ਹੈ ਅਤੇ ਜੇਕਰ ਇਹ ਥੋੜ੍ਹਾ ਹੋਰ ਡੂੰਘਾ ਹੁੰਦਾ ਤਾਂ ਖ਼ਤਰਾ ਹੋ ਸਕਦਾ ਸੀ।
ਸਰਜਰੀ ਤੋਂ ਬਾਅਦ ਡਾਕਟਰਾਂ ਨੇ ਸੈਫ ਅਲੀ ਖਾਨ ਦੇ ਜ਼ਖਮ ਤੋਂ 2.5 ਇੰਚ ਦਾ ਬਲੇਡ ਕੱਢ ਦਿੱਤਾ ਹੈ, ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਚਾਕੂ ਦਾ ਤਿੱਖਾ ਹਿੱਸਾ ਸੈਫ ਅਲੀ ਖਾਨ ਦੇ ਸਰੀਰ ‘ਚ ਦਾਖਲ ਹੋ ਗਿਆ ਸੀ, ਜਿਸ ਨੂੰ ਸਰਜਰੀ ਦੌਰਾਨ ਕੱਢ ਦਿੱਤਾ ਗਿਆ ਸੀ। ਹੁਣ ਉਸ ਦੀ ਤਸਵੀਰ ਸਾਹਮਣੇ ਆਈ ਹੈ। ਚਾਕੂ ਦਾ ਟੁਕੜਾ ਤਿੱਖਾ ਅਤੇ ਲਗਭਗ 2 ਇੰਚ ਲੰਬਾ ਹੈ। ਪੁਲਿਸ ਨੇ ਚਾਕੂ ਦਾ ਟੁਕੜਾ ਬਰਾਮਦ ਕਰ ਲਿਆ ਹੈ।

ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਵਿਅਕਤੀ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਪੌੜੀਆਂ ਚੜ੍ਹਦਾ ਨਜ਼ਰ ਆ ਰਿਹਾ ਹੈ। ਦੋਸ਼ੀ ਨੂੰ ਦੁਪਹਿਰ 1:37 ਵਜੇ ਦੇ ਕਰੀਬ ਉੱਪਰ ਜਾਂਦਾ ਦੇਖਿਆ ਗਿਆ ਅਤੇ ਉਹ 2:33 ਵਜੇ ਹੇਠਾਂ ਆਇਆ।
ਲੀਲਾਵਤੀ ਹਸਪਤਾਲ ਦੇ ਡਾਕਟਰਾਂ ਨੇ ਸੈਫ ਅਲੀ ਖਾਨ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਸੈਫ ਰੀਲ ਨਹੀਂ ਸਗੋਂ ਰੀਅਲ ਲਾਈਫ ਹੀਰੋ ਹਨ। ਉਹ ਖੂਨ ਨਾਲ ਲੱਥਪੱਥ ਹਸਪਤਾਲ ਆਏ ਸੀ, ਪਰ ਸਟਰੈਚਰ ਨਹੀਂ ਮੰਗਿਆ। ਉਹ ਆਪ ਪੈਦਲ ਚੱਲ ਕੇ ਅੰਦਰ ਆਏ।
ਡਾਕਟਰ ਨੇ ਦੱਸਿਆ ਕਿ ਸੈਫ ਅਲੀ ਖਾਨ ਦੀ ਰੀੜ੍ਹ ਦੀ ਹੱਡੀ ‘ਤੇ ਚਾਕੂ ਦਾ ਹਮਲਾ ਬਹੁਤ ਡੂੰਘਾ ਸੀ। ਇਸ ਨਾਲ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਹੋ ਸਕਦਾ ਸੀ। ਪਰ ਹੁਣ ਉਹ ਖਤਰੇ ਤੋਂ ਬਾਹਰ ਹਨ।