ਸਮੂਹਿਕ ਜਬਰ-ਜਨਾਹ: ਸਾਬਕਾ ਵਿਧਾਇਕ ਤੇ ਅੱਠ ਹੋਰਾਂ ਖਿਲਾਫ਼ ਕੇਸ ਦਰਜ

0
190


ਜੋਧਪੁਰ, 22 ਦਸੰਬਰ

ਇੱਕ ਔਰਤ ਨੇ ਬਾੜਮੇਰ ਦੇ ਸਾਬਕਾ ਵਿਧਾਇਕ ਮੇਵਾਰਾਮ ਜੈਨ ਅਤੇ ਆਰਪੀਐੱਸ ਅਧਿਕਾਰੀ ਆਨੰਦ ਸਿੰਘ ਰਾਜਪੁਰੋਹਿਤ ਸਮੇਤ ਨੌਂ ਜਣਿਆਂ ਖ਼ਿਲਾਫ਼ ਸਮੂਹਿਕ ਜਬਰ-ਜਨਾਹ ਕਰਨ ਅਤੇ ਦੋ ਸਾਲ ਪਹਿਲਾਂ ਉਸ ਦੀ ਨਾਬਾਲਗ ਧੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਬੁੱਧਵਾਰ ਰਾਤ ਨੂੰ ਕੇਸ ਦਰਜ ਕਰਵਾਇਆ ਹੈ। ਪੁਲੀਸ ਨੇ ਦੱਸਿਆ ਕਿ ਇਹ ਕੇਸ ਜੋਧਪੁਰ ਵਿੱਚ ਰਾਜੀਵ ਗਾਂਧੀ ਨਗਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਔਰਤ ਨੇ ਐੱਫਆਈਆਰ ਵਿੱਚ ਇਹ ਵੀ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਦੀ ਨਾਬਾਲਗ ਦੋਸਤ ਨਾਲ ਵੀ ਬਲਾਤਕਾਰ ਕੀਤਾ ਅਤੇ ਉਸ ’ਤੇ ਹੋਰ ਕੁੜੀਆਂ ਲਿਆਉਣ ਲਈ ਦਬਾਅ ਪਾਇਆ।  -ਪੀਟੀਆਈ



News Source link