ਜੰਮੂ ਕਸ਼ਮੀਰ: ਮੋਰਟਾਰ ਦਾ ਗੋਲਾ ਫਟਿਆ, ਇੱਕ ਹਲਾਕ, ਦੂਜਾ ਜ਼ਖ਼ਮੀ

0
193


ਸਾਂਬਾ/ਜੰਮੂ, 22 ਦਸੰਬਰ

ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਮੋਰਟਾਰ ਦਾ ਗੋਲਾ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੂਜਾ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੁੰਬ ਇਲਾਕੇ ਵਿੱਚ ਕੁੱਝ ਵਿਅਕਤੀ ਪੁਰਾਣੇ ਗੋਲੇ ਨੂੰ ਚੁੱਕਣ ਲਈ ਜ਼ੋਰ-ਅਜਮਾਇਸ਼ ਕਰ ਰਹੇ ਸਨ। ਇਸ ਦੌਰਾਨ ਇਹ ਫਟ ਗਿਆ। ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਾਂਬਾ ਦੇ ਐੱਸਐੱਸਪੀ ਬੇਨਾਮ ਤੋਸ਼ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



News Source link