ਸਕੂਲ ਵਿੱਚ ਸਾਲਾਨਾ ਸਪੋਰਟਸ ਮੀਟ ਕਰਵਾਈ

0
224


ਪੱਤਰ ਪ੍ਰੇਰਕ

ਲਹਿਰਾਗਾਗਾ, 26 ਨਵੰਬਰ

ਇਥੇ ਡੀਏਵੀ ਗਰੁੱਪ ਆਫ਼ ਸਕੂਲਜ਼ ਖਾਈ/ਲਹਿਰਾਗਾਗਾ ਵੱਲੋਂ ਡਾ. ਦਰਸ਼ਨ ਮੈਮੋਰੀਅਲ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ। ਇਸ ਮੌਕੇ ਹਲਕਾ ਲਹਿਰਾ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਸਪੁੱਤਰ ਐਡਵੋਕੇਟ ਗੌਰਵ ਗੋਇਲ ਨੇ ਸ਼ਿਰਕਤ ਕੀਤੀ। ਉਨ੍ਹਾਂ ਆਖਿਆ ਕਿ ਰਾਜ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾ ਕੇ ਹਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਸਫ਼ਲ ਯਤਨ ਕੀਤਾ ਗਿਆ ਹੈ। ਸਪੋਰਟਸ ਮੀਟ ਵਿੱਚ ਤਕਰੀਬਨ 1500 ਦੇ ਕਰੀਬ ਖਿਡਾਰੀਆਂ ਨੇ ਆਪੋ-ਆਪਣੀਆਂ ਖੇਡਾਂ ਵਿੱਚ ਹਿੱਸਾ ਲਿਆ। ਇਸ ਮੌਕੇ ਇੰਨ੍ਹਾਂ ਖਿਡਾਰੀਆਂ ਦੇ 100 ਮੀਟਰ, 200 ਮੀਟਰ, 400 ਮੀਟਰ, 1600 ਮੀਟਰ ਦੌੜ, ਰਿਲੇਅ ਰੇਸ, ਉੱਚੀ ਛਾਲ, ਲੰਬੀ ਛਾਲ, ਗੋਲਾ ਸੁੱਟਣਾ, ਡਿਸਕਸ ਥ੍ਰੋਅ, ਸਾਈਕਲ ਰੇਸ, ਰੱਸਾ ਖਿੱਚਣ ਤੋਂ ਇਲਾਵਾ ਖੋ-ਖੋ ਆਦਿ ਦੇ ਮੁਕਾਬਲੇ ਕਰਵਾਉਣ ਤੋਂ ਇਲਾਵਾ ਮਾਪਿਆਂ ਦੀਆਂ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਸਕੂਲ ਦੀ ਪ੍ਰਧਾਨ ਉਰਮਲਾ ਰਾਣੀ, ਉੱਪ ਪ੍ਰਧਾਨ ਲੱਕੀ ਖੋਖਰ, ਐੱਮਡੀ ਪੀਕੇ ਖੋਖਰ, ਪ੍ਰਿੰਸੀਪਲ ਸੁਖਵੀਰ ਕੌਰ, ਐਡਵੋਕੇਟ ਅਨਿਰੁੱਧ ਕੋਸ਼ਲ ਆਦਿ ਵੀ ਹਾਜ਼ਰ ਸਨ।





News Source link

LEAVE A REPLY

Please enter your comment!
Please enter your name here