28.6 C
Patiāla
Sunday, August 16, 2026

ਸਕੂਲ ’ਚ ਖੇਡਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ

Must read


ਨਿੱਜੀ ਪੱਤਰ ਪ੍ਰੇਰਕ

ਖੰਨਾ, 20 ਅਕਤੂਬਰ

ਸਰਕਾਰੀ ਪ੍ਰਾਇਮਰੀ ਸਕੂਲ ਲਲਹੇੜੀ ਵਿੱਚ ਤੀਜੀ ਜਮਾਤ ਦਾ ਇੱਕ ਵਿਦਿਆਰਥੀ ਖੇਡਦਾ ਹੋਇਆ ਸਕੂਲ ’ਚ ਬਣੇ ਹੋਏ ਕਰੀਬ 25 ਤੋਂ 30 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਕੇ ਜ਼ਖ਼ਮੀ ਹੋ ਗਿਆ। ਬੋਰਵੈੱਲ ਦਾ ਢੱਕਣ ਟੁੱਟਿਆ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਬੱਚੇ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ’ਤੇ ਲਾਪ੍ਰਵਾਹੀ ਵਰਤਣ ਦਾ ਦੋਸ਼ ਲਾਉਂਦਿਆਂ ਇਨਸਾਫ ਦੀ ਮੰਗ ਕੀਤੀ ਹੈ। ਸਕੂਲ ਨੇੜੇ ਬਿਜਲੀ ਦਾ ਕੰਮ ਕਰ ਰਹੇ ਇੱਕ ਮਕੈਨਿਕ ਨੇ ਬੱਚੇ ਨੂੰ ਡਿੱਗਦੇ ਹੋਏ ਦੇਖ ਲਿਆ ਸੀ, ਜਿਸ ਦੇ ਰੌਲਾ ਪਾਉਣ ’ਤੇ ਸਕੂਲ ਸਟਾਫ ਨੇ ਬੱਚੇ ਨੂੰ ਬਾਹਰ ਕੱਢਿਆ। ਮਕੈਨਿਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਬਚਾਉਣ ਲਈ ਪਹਿਲਾਂ ਰੱਸੀ ਹੇਠਾਂ ਸੁੱਟੀ ਗਈ, ਪਰ ਬੱਚਾ ਉੱਠ ਨਹੀਂ ਸਕਿਆ, ਜਿਸ ਮਗਰੋਂ ਉਸ ਨੇ ਰੱਸੀ ਨਾਲ ਹੇਠਾਂ ਜਾ ਕੇ ਬੜੀ ਮੁਸ਼ੱਕਤ ਮਗਰੋਂ ਬੱਚੇ ਨੂੰ ਬਾਹਰ ਕੱਢਿਆ। ਇਸ ਮਗਰੋਂ ਜ਼ਖ਼ਮੀ ਬੱਚੇ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ।





News Source link

- Advertisement -

More articles

- Advertisement -

Latest article