ਸਕਰੈਪ ਦੀਆਂ ਦੁਕਾਨਾਂ ’ਚ ਅੱਗ ਲੱਗੀ

Must read


ਪੱਤਰ ਪ੍ਰੇਰਕ

ਰਤੀਆ, 31 ਮਈ

ਸ਼ਹਿਰ ਦੇ ਬੁਢਲਾਡਾ ਰੋਡ ਪਾਵਰ ਹਾਊਸ ਦੇ ਕੋਲ ਅੱਜ ਸਵੇਰੇ ਇਕੱਠੀਆਂ ਬਣੀਆਂ ਚਾਰ ਸਕਰੈਪ ਦੀਆਂ ਦੁਕਾਨਾਂ ਨੂੰ ਅੱਗ ਲੱਗ ਗਈ। ਇਹ ਘਟਨਾ ਸਿਲੰਡਰ ਦੇ ਫਟਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਇਸ ਹਾਦਸੇ ਵਿੱਚ ਦੁਕਾਨ ’ਤੇ ਮੌਜੂਦ ਸਕਰੈਪ ਦੀ ਦੁਕਾਨ ਦਾ ਮਾਲਕ ਬਿਰਜੂ ਅਤੇ ਇੱਕ ਹੋਰ ਲੜਕਾ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਕਾਫੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ਵਿੱਚ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।



News Source link

- Advertisement -

More articles

- Advertisement -

Latest article