ਵੱਡੀ ਖ਼ਬਰ! ਉਡਾਣ ਭਰਨ ਤੋਂ ਬਾਅਦ ਅਚਾਨਕ ਗਾਇਬ ਹੋਇਆ ਜਹਾਜ਼, ਫਿਰ ਹੋਇਆ ਕ੍ਰੈਸ਼; ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ

Must read


Plane Crash: ਨਾਈਜੀਰੀਆ ਵਿੱਚ ਸੋਮਵਾਰ ਨੂੰ ਇੱਕ ਵੱਡਾ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਦੱਖਣ-ਪੱਛਮੀ ਓਂਡੋ ਰਾਜ ਵਿੱਚ ਨਾਈਜੀਰੀਆਈ ਹਵਾਈ ਫੌਜ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਸਵਾਰ ਸਾਰੇ 32 ਲੋਕ ਮਾਰੇ ਗਏ, ਜਿਨ੍ਹਾਂ ਵਿੱਚ 25 ਯਾਤਰੀ ਅਤੇ 7 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ।

ਕਿਵੇਂ ਵਾਪਰਿਆ ਹਾਦਸਾ?

ਰਾਸ਼ਟਰਪਤੀ ਬੋਲਾ ਟੀਨੂਬੂ ਦੇ ਦਫ਼ਤਰ ਅਤੇ ਨਾਈਜੀਰੀਆਈ ਹਵਾਈ ਫੌਜ ਦੇ ਅਨੁਸਾਰ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 9 ਵਜੇ ਦੇ ਕਰੀਬ ਹੋਇਆ। ਜਹਾਜ਼ ਇਗਬੋਕੋਡਾ ਖੇਤਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ATR-42 ਜਹਾਜ਼ ਬੇਨਿਨ ਸਿਟੀ ਤੋਂ ਲਾਗੋਸ ਲਈ “ਰੁਟੀਨ ਮਿਸ਼ਨ” ਲਈ ਉਡਾਣ ਭਰ ਰਿਹਾ ਸੀ। ਇਸ ਵਿੱਚ ਕੁੱਲ 25 ਯਾਤਰੀ ਅਤੇ ਸੱਤ ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਵਾਬਾਜ਼ੀ ਮੰਤਰੀ ਫੇਸਟਸ ਕੀਆਮੋ ਨੇ ਦੱਸਿਆ ਕਿ ਜਹਾਜ਼ ਇੱਕ ਜਲ ਸੈਨਾ ਅੱਡੇ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ।

ਫੇਸਟਸ ਕੇਆਮੋ ਦੇ ਅਨੁਸਾਰ, ਜਹਾਜ਼ ਸਵੇਰੇ 9 ਵਜੇ ਦੇ ਕਰੀਬ ਰਾਡਾਰ ਤੋਂ ਗਾਇਬ ਹੋ ਗਿਆ। ਇਸ ਦਾ ਮਲਬਾ ਬਾਅਦ ਵਿੱਚ ਜਲ ਸੈਨਾ ਦੇ ਅੱਡੇ ਦੇ ਨੇੜੇ ਮਿਲਿਆ। ਹਾਦਸੇ ਤੋਂ ਬਾਅਦ, ਬਚਾਅ ਅਤੇ ਐਮਰਜੈਂਸੀ ਟੀਮਾਂ ਨੇ ਖੇਤਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਦਰਿਆ ਦੇ ਨੇੜੇ ਲੋਕਾਂ ਦੀ ਭੀੜ ਅਤੇ ਐਮਰਜੈਂਸੀ ਟੀਮਾਂ ਕਿਸ਼ਤੀ ਰਾਹੀਂ ਖੋਜ ਕਰਦੀਆਂ ਦਿਖਾਈਆਂ ਗਈਆਂ।

ਇੱਕ ਸਥਾਨਕ ਨਿਵਾਸੀ ਨੇ ਹਾਦਸੇ ਦੇ ਸਮੇਂ ਇੱਕ ਉੱਚੀ ਆਵਾਜ਼ ਸੁਣਨ ਦੀ ਜਾਣਕਾਰੀ ਦਿੱਤੀ, ਜਿਸ ਨੂੰ ਉਨ੍ਹਾਂ ਨੇ ਸ਼ੁਰੂਆਤ ਗਰਜ ਦੀ ਅਵਾਜ਼ ਸਮਝਿਆ ਸੀ। ਨੇੜਲੇ ਦਲਦਲੀ ਖੇਤਰ ਵਿੱਚ ਮੱਛੀਆਂ ਫੜਨ ਵਾਲੇ ਇੱਕ ਵਿਅਕਤੀ ਨੇ ਜਲ ਸੈਨਾ ਦੇ ਅੱਡੇ ਅਤੇ ਸਥਾਨਕ ਲੋਕਾਂ ਨੂੰ ਹਾਦਸੇ ਬਾਰੇ ਸੂਚਿਤ ਕੀਤਾ।

ਇਸ ਭਿਆਨਕ ਹਾਦਸੇ ਤੋਂ ਬਾਅਦ, ਰਾਸ਼ਟਰਪਤੀ ਬੋਲਾ ਟੀਨੂਬੂ ਨੇ ਨਾਈਜੀਰੀਆਈ ਹਵਾਈ ਸੈਨਾ ਨੂੰ ਜਹਾਜ਼ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਤੁਰੰਤ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ, ਹਾਦਸੇ ਦਾ ਸਹੀ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link

- Advertisement -

More articles

- Advertisement -

Latest article