Big News: ਪ੍ਰਸ਼ਾਸਨ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਰੀਬ 7 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹੁਣ ਵੱਡੀ ਕਾਰਵਾਈ ਕਰਦਿਆਂ ਪੁਲਿਸ ਤੇ ਆਬਕਾਰੀ ਵਿਭਾਗ ਦੇ 22 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਰਅਸਲ, ਮਹਾਰਾਸ਼ਟਰ ਦੇ ਪੁਣੇ-ਮੁੰਬਈ ਹਾਈਵੇਅ ਦੇ ਨੇੜੇ ਪਿੰਪਰੀ-ਚਿੰਚਵਾੜ ਦੇ ਫੁਗੇਵਾੜੀ ਇਲਾਕੇ ਤੋਂ ਇਹ ਖਬਰ ਸਾਹਮਣੇ ਆਈ ਹੈ। ਇਸ ਦੌਰਾਨ 7 ਦੀ ਮੌਤ ਅਤੇ ਤਿੰਨ ਹੋਰ ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹਨ। ਇੱਕੋ ਦਿਨ ਵਿੱਚ ਹੋਈਆਂ 7 ਮੌਤਾਂ ਨੇ ਪੂਰੇ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਿੰਡ ਦੇ ਆਜ਼ਾਦ ਚੌਕ ‘ਤੇ ਇੱਕ ਸ਼ੋਕ ਸੰਦੇਸ਼ ਬੋਰਡ ‘ਤੇ ਇੱਕੋ ਸਮੇਂ ਇਨ੍ਹਾਂ 7 ਮੌਤਾਂ ਦੀ ਖ਼ਬਰ ਦਿਖਾਈ ਦਿੱਤੀ।
ਇਸ ਕਾਰਨ ਪੁਲਿਸ ਤੇ ਆਬਕਾਰੀ ਵਿਭਾਗ ਦੇ 22 ਮੁਲਾਜ਼ਮ ਕੀਤੇ ਗਏ ਮੁਅੱਤਲ
ਜਾਣਕਾਰੀ ਲਈ ਦੱਸ ਦੇਈਏ ਕਿ ਪੁਣੇ ਅਤੇ ਪਿੰਪਰੀ-ਚਿੰਚਵਾੜ ਪੁਲਿਸ ਅਤੇ ਮਹਾਰਾਸ਼ਟਰ ਵਿੱਚ ਰਾਜ ਆਬਕਾਰੀ ਵਿਭਾਗ ਦੇ ਕੁੱਲ 22 ਕਰਮਚਾਰੀਆਂ ਨੂੰ ਸ਼ੱਕੀ ਨਕਲੀ ਸ਼ਰਾਬ ਦੀ ਗੈਰ-ਕਾਨੂੰਨੀ ਸਪਲਾਈ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪਿੰਪਰੀ ਚਿੰਚਵਾੜ ਅਤੇ ਪੁਣੇ ਸ਼ਹਿਰ ਵਿੱਚ ਸ਼ੱਕੀ ਨਕਲੀ ਸ਼ਰਾਬ ਪੀਣ ਤੋਂ ਬਾਅਦ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਪੁਲਸ ਨੇ ਇਸ ਘਟਨਾ ਦੇ ਸਬੰਧ ਵਿੱਚ ਇੱਕ ਮੁੱਖ ਤਸਕਰ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਗਿਆ ਮੁਅੱਤਲ
ਇਸ ਤੋਂ ਇਲਾਵਾ ਪੁਣੇ ਪੁਲਿਸ ਕਮਿਸ਼ਨਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਹਡਪਸਰ ਪੁਲਿਸ ਸਟੇਸ਼ਨ ਨਾਲ ਜੁੜੇ ਸੀਨੀਅਰ ਪੁਲਿਸ ਇੰਸਪੈਕਟਰ ਸੰਜੇ ਮੋਗਲੇ, ਸਹਾਇਕ ਪੁਲਸ ਇੰਸਪੈਕਟਰ ਹਸੀਨਾ ਸਿਕਲਾਗਰ ਅਤੇ ਸਬ-ਇੰਸਪੈਕਟਰ ਹਸਨ ਮੁਲਾਨੀ ਨੂੰ ਹਡਪਸਰ ਖੇਤਰ ਵਿੱਚ ਨਕਲੀ ਸ਼ਰਾਬ ਦੇ ਕਥਿਤ ਗੈਰ-ਕਾਨੂੰਨੀ ਵਪਾਰ ਅਤੇ ਸਪਲਾਈ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਪਿੰਪਰੀ-ਚਿੰਚਵਾੜ ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਿੰਪਰੀ-ਚਿੰਚਵਾੜ ਦੇ ਛੇ ਪੁਲਸ ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਇੱਕ ਸੀਨੀਅਰ ਇੰਸਪੈਕਟਰ, ਇੱਕ ਸਬ-ਇੰਸਪੈਕਟਰ ਅਤੇ ਦਾਪੋਡੀ ਪੁਲਸ ਸਟੇਸ਼ਨ ਦੇ ਚਾਰ ਕਾਂਸਟੇਬਲ ਸ਼ਾਮਲ ਹਨ।
ਆਬਕਾਰੀ ਸੁਪਰਡੈਂਟ ਅਤੁਲ ਕਨਾਡੇ ਨੇ ਕਿਹਾ ਕਿ ਰਾਜ ਆਬਕਾਰੀ ਵਿਭਾਗ ਨੇ 13 ਕਰਮਚਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਤਿੰਨ ਇੰਸਪੈਕਟਰ, ਛੇ ਸਬ-ਇੰਸਪੈਕਟਰ ਅਤੇ ਚਾਰ ਕਰਮਚਾਰੀ ਸ਼ਾਮਲ ਹਨ। ਪੁਲਿਸ ਦੇ ਅਨੁਸਾਰ ਪਿੰਪਰੀ ਚਿੰਚਵਾੜ ਦੇ ਫੁਗੇਵਾੜੀ ਖੇਤਰ ਵਿੱਚ ਸ਼ੱਕੀ ਨਕਲੀ ਸ਼ਰਾਬ ਪੀਣ ਤੋਂ ਬਾਅਦ 10 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਪੁਣੇ ਦੇ ਹਡਪਸਰ ਦੇ ਪੰਢਾਰੇ ਮਾਲਾ ਖੇਤਰ ਵਿੱਚ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਕਿਹਾ ਗਿਆ ਹੈ ਕਿ 5 ਹੋਰ ਲੋਕ ਪਿੰਪਰੀ ਚਿੰਚਵਾੜ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਸ਼ੱਕ ਹੈ ਕਿ ਉਨ੍ਹਾਂ ਨੇ ਵੀ ਜ਼ਹਿਰੀਲੀ ਸ਼ਰਾਬ ਪੀ ਲਈ ਹੈ।
ਹੋਰ ਪੜ੍ਹੋ