ਵੱਡੀ ਖਬਰ, ਇਨ੍ਹਾਂ ਮੰਤਰੀਆਂ ਵਿਚਾਲੇ ਹੋਈ ਵਿਭਾਗਾਂ ਦੀ ਵੰਡ; ਪੱਤਰਕਾਰ ਤੋਂ ਆਗੂ ਬਣੇ ਮਸ਼ਹੂਰ ਸ਼ਖਸ਼ੀਅਤ ਨੂੰ ਮਿਲੀ..

Must read


Minister Division of Departments: ਸਿਆਸੀ ਜਗਤ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਨਵੇਂ ਮੰਤਰੀਆਂ ਵਿਚਾਲੇ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਦਰਅਸਲ, ਪੱਛਮੀ ਬੰਗਾਲ ਵਿੱਚ ਭਾਜਪਾ ਸਰਕਾਰ ਦੇ ਮੰਤਰੀ ਮੰਡਲ ਦੇ ਵਿਸਥਾਰ ਦੇ 10 ਦਿਨਾਂ ਬਾਅਦ ਨਵੇਂ ਮੰਤਰੀਆਂ ਵਿਚਾਲੇ ਵਿਭਾਗ ਵੰਡ ਦਿੱਤੇ ਗਏ ਹਨ ਅਤੇ ਪੱਤਰਕਾਰ ਤੋਂ ਨੇਤਾ ਬਣੇ ਸਵਪਨ ਦਾਸਗੁਪਤਾ ਨੂੰ ਵਿੱਤ ਵਿਭਾਗ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਨਾਲ ਜੁੜੇ ਆਗੂਆਂ ਨੂੰ ਸਿੱਖਿਆ ਖੇਤਰ ਦੀ ਜ਼ਿੰਮੇਵਾਰੀ ਦਿੱਤੀ ਗਈ। ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਅਨੁਸਾਰ ਤਾਪਸ ਰਾਏ ਨੂੰ ਉਦਯੋਗ ਅਤੇ ਵਣਜ ਵਿਭਾਗ ਮਿਲਿਆ ਹੈ।

ਇਸ ਵਿਭਾਗ ਨੂੰ ਦੋ ਹਿੱਸਿਆ ਵਿੱਚ ਵੰਡਿਆ 

ਇਸ ਦੌਰਾਨ ਰਾਜ ਸਭਾ ਦੇ ਮੈਂਬਰ ਰਹੇ ਦਾਸਗੁਪਤਾ ਨੂੰ ਵਿੱਤ ਵਿਭਾਗ ਦੀ ਜ਼ਿੰਮੇਵਾਰੀ ਮਿਲੀ ਹੈ। ਮੁੱਖ ਮੰਤਰੀ ਸ਼ੁਭੇਂਦੂ ਨੇ ਕਾਨੂੰਨ ਅਤੇ ਨਿਆਇਕ ਮਾਮਲੇ, ਜ਼ਮੀਨ ਤੇ ਜ਼ਮੀਨ ਸੁਧਾਰ, ਬਿਜਲੀ, ਸੂਚਨਾ ਤੇ ਸੱਭਿਆਚਾਰਕ ਮਾਮਲੇ, ਸ਼ਰਨਾਰਥੀ ਰਾਹਤ ਤੇ ਮੁੜ ਵਸੇਬਾ, ਅਮਲਾ ਅਤੇ ਪ੍ਰਸ਼ਾਸਨਿਕ ਸੁਧਾਰ ਅਤੇ ਪਹਾੜੀ ਮਾਮਲਿਆਂ ਵਰਗੇ ਵਿਭਾਗਾਂ ਦੇ ਨਾਲ-ਨਾਲ ਮਹੱਤਵਪੂਰਨ ਗ੍ਰਹਿ ਵਿਭਾਗ ਵੀ ਆਪਣੇ ਕੋਲ ਰੱਖਿਆ ਹੈ। ਭਾਜਪਾ ਸਰਕਾਰ ਨੇ ਸਿੱਖਿਆ ਵਿਭਾਗ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਹੈ ਅਤੇ ਇਨ੍ਹਾਂ ਹਿੱਸਿਆਂ ਨੂੰ ਅਜਿਹੇ ਆਗੂਆਂ ਦੇ ਹੱਥਾਂ ਵਿਚ ਸੌਂਪਿਆ ਹੈ, ਜਿਨ੍ਹਾਂ ਦਾ ਆਰ. ਐੱਸ. ਐੱਸ. ਨਾਲ ਲੰਬਾ ਸਬੰਧ ਹੈ। 

ਜਾਣਕਾਰੀ ਲਈ ਦੱਸ ਦੇਈਏ ਕਿ ਜਗਨਨਾਥ ਚੱਟੋਪਾਧਿਆਏ ਨੂੰ ਉੱਚ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਬੀਰਭੂਮ ਜ਼ਿਲ੍ਹੇ ਦੇ ਸੂਰੀ ਵਿਧਾਨ ਸਭਾ ਹਲਕੇ ਤੋਂ ਜੇਤੂ ਰਹੇ ਸਨ ਅਤੇ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ। ਉੱਤਰੀ ਬੰਗਾਲ ਦੇ ਨੇਤਾ ਦੀਪਕ ਬਰਮਨ ਨੂੰ ਸਕੂਲੀ ਸਿੱਖਿਆ ਵਿਭਾਗ ਦਿੱਤਾ ਗਿਆ ਹੈ। ਪੇਸ਼ੇ ਤੋਂ ਡਾਕਟਰ ਸ਼ਰਦਵਤ ਮੁਖਰਜੀ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ, ਜਦਕਿ ਸੀਨੀਅਰ ਭਾਜਪਾ ਆਗੂ ਦੂਧ ਕੁਮਾਰ ਮੰਡਲ ਨੂੰ ਖੇਤੀਬਾੜੀ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 



News Source link

- Advertisement -

More articles

- Advertisement -

Latest article