ਵਿਨੇਸ਼ ਫੋਗਾਟ ਦੀ ਅਪੀਲ ’ਤੇ ਸਾਲਸੀ ਅਦਾਲਤ ਵਿੱਚ ਸੁਣਵਾਈ ਅੱਜ – Punjabi Tribune

Must read


ਪੈਰਿਸ, 8 ਅਗਸਤ

ਖੇਡਾਂ ਬਾਰੇ ਸਾਲਸੀ ਅਦਾਲਤ (ਸੀਐੱਸਏ) ਵਿੱਚ ਅਪੀਲ ਦਾਇਰ ਕਰ ਕੇ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਦੇ ਕੁਸ਼ਤੀ ਮੁਕਾਬਲੇ ਵਿੱਚ ਖੁਦ ਨੂੰ ਅਯੋਗ ਠਹਿਰਾਏ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਵਿਨੇਸ਼ ਨੇ ਅਦਾਲਤ ਕੋਲੋਂ ਚਾਂਦੀ ਦਾ ਤਗ਼ਮਾ ਸਾਂਝੇ ਤੌਰ ’ਤੇ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੋਨ ਤਗ਼ਮੇ ਲਈ ਹੋਣ ਵਾਲੇ ਮੁਕਾਬਲੇ ਵਿੱਚ ਉਸ ਨੂੰ ਖੇਡਣ ਦੀ ਇਜਾਜ਼ਤ ਦਿੱਤੀ ਜਾਵੇ। ਅਦਾਲਤ ਵੱਲੋਂ ਇਸ ਮਾਮਲੇ ਸਬੰਧੀ ਫ਼ੈਸਲਾ ਵੀਰਵਾਰ ਨੂੰ ਸੁਣਾਇਆ ਜਾਵੇਗਾ। ਇਹ ਜਾਣਕਾਰੀ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਦਿੱਤੀ।



News Source link

- Advertisement -

More articles

- Advertisement -

Latest article