ਭੁੱਚੋ ਮੰਡੀ: ਸਰਕਾਰੀ ਐਲੀਮੈਂਟਰੀ ਸਕੂਲ ਬਸਤੀ ਬੁਰਜ ਕਾਹਨ ਸਿੰਘ ਵਾਲਾ ਵਿੱਚ ਪੰਜਵੀਂ ਜਮਾਤ ਦੇ ਨਤੀਜੇ ਵਿੱਚੋਂ 98.4 ਫੀਸਦੀ ਅੰਕ ਲੈਣ ਵਾਲੀ ਹੋਣਹਾਰ ਵਿਦਿਆਰਥਣ ਸ਼ੁਭਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਅਧਿਆਪਕਾ ਅਨੁਪਮ ਨੇ ਦੱਸਿਆ ਕਿ ਸ਼ੁਭਪ੍ਰੀਤ ਕੌਰ ਨੇ ਕੁੱਲ 500 ਅੰਕਾਂ ਵਿੱਚੋਂ 492 ਅੰਕ ਹਾਸਲ ਕਰਕੇ ਭੁੱਚੋ ਮੰਡੀ ਸੈਂਟਰ ਦੇ 14 ਸਕੂਲਾਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਸ਼ੁਭਪ੍ਰੀਤ ਕੌਰ ਦੇ ਪਿਤਾ ਗੁਰਚਰਨ ਸਿੰਘ, ਮਾਤਾ ਮਨਦੀਪ ਕੌਰ ਅਤੇ ਸਟਾਫ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
The post ਵਿਦਿਆਰਥਣ ਸ਼ੁਭਪ੍ਰੀਤ ਕੌਰ ਦਾ ਸਨਮਾਨ appeared first on Punjabi Tribune.
News Source link
#ਵਦਆਰਥਣ #ਸ਼ਭਪਰਤ #ਕਰ #ਦ #ਸਨਮਨ