ਇੰਫਾਲ, 6 ਅਪਰੈਲ
ਵਕਫ਼ ਸੋਧ ਐਕਟ ਦਾ ਕਥਿਤ ਸਮਰਥਨ ਕਰਨ ’ਤੇ ਅੱਜ ਦੇਰ ਰਾਤ ਭੀੜ ਨੇ ਭਾਜਪਾ ਘੱਟ ਗਿਣਤੀ ਮੋਰਚਾ ਦੇ ਮਨੀਪੁਰ ਪ੍ਰਧਾਨ, ਅਸਕਰ ਅਲੀ ਦੇ ਘਰ ਨੂੰ ਅੱਗ ਲਾ ਦਿੱਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ Thoubal ਜ਼ਿਲ੍ਹੇ ਦੇ Lilong ਵਿੱਚ ਵਾਪਰੀ। ਅਲੀ ਨੇ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ ’ਤੇ ਕਾਨੂੰਨ ਦੀ ਹਮਾਇਤ ਕੀਤੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਰਾਤ 9 ਕੁ ਵਜੇ ਭੀੜ ਉਸ ਦੇ ਘਰ ਦੇ ਬਾਹਰ ਇਕੱਠੀ ਹੋ ਗਈ, ਜਿਨ੍ਹਾਂ ਨੇ ਘਰ ਦੀ ਭੰਨਤੋੜ ਕੀਤੀ ਅਤੇ ਬਾਅਦ ਵਿੱਚ ਅੱਗ ਲਗਾ ਦਿੱਤੀ। ਘਟਨਾ ਤੋਂ ਬਾਅਦ ਅਲੀ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਆਪਣੇ ਪਹਿਲੇ ਬਿਆਨ ਲਈ ਮੁਆਫ਼ੀ ਮੰਗੀ ਹੈ।
ਇਸ ਤੋਂ ਪਹਿਲਾਂ ਦਿਨ ਵਿੱਚ ਇੰਫਾਲ ਘਾਟੀ ਦੇ ਵੱਖ-ਵੱਖ ਹਿੱਸਿਆਂ ਵਿੱਚ ਵਕਫ਼ ਐਕਟ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤੇ ਗਏ। -ਪੀਟੀਆਈ
News Source link
#ਵਕਫ #ਸਧ #ਬਲ #ਦ #ਹਮਇਤ #ਕਰਨ #ਤ #ਭਜਪ #ਘਟ #ਗਣਤ #ਮਰਚ #ਦ #ਮਨਪਰ #ਇਕਈ #ਦ #ਪਰਧਨ #ਦ #ਘਰ #ਨ #ਅਗ #ਲਈ