ਲੰਡਨ ਜਾ ਰਹੀ ਉਡਾਣ ’ਚ ਯਾਤਰੀ ਨੇ ਸਟਾਫ ’ਤੇ ਹਮਲਾ ਕੀਤਾ, ਏਅਰ ਇੰਡੀਆ ਦੀ ਜਹਾਜ਼ ਵਾਪਸ ਦਿੱਲੀ ਲਿਆਂਦਾ

0
215


ਨਵੀਂ ਦਿੱਲੀ, 10 ਅਪਰੈਲ

ਏਅਰ ਇੰਡੀਆ ਦੀ ਦਿੱਲੀ-ਲੰਡਨ ਫਲਾਈਟ ਤੋਂ ਸੋਮਵਾਰ ਨੂੰ ਅਮਲੇ ’ਤੇ ਹਮਲਾ ਕਰਨ ਦੇ ਦੋਸ਼ ’ਚ ਯਾਤਰੀ ਨੂੰ ਉਤਾਰ ਦਿੱਤਾ ਗਿਆ। ਜਹਾਜ਼ ਯਾਤਰੀਆਂ ਨੂੰ ਉਤਾਰਨ ਲਈ ਰਾਸ਼ਟਰੀ ਰਾਜਧਾਨੀ ਵਾਪਸ ਲਿਆਂਦਾ ਗਿਆ। ਸੂਤਰਾਂ ਨੇ ਦੱਸਿਆ ਕਿ ਫਲਾਈਟ ਏਆਈ 111 ‘ਚ ਕਰੀਬ 225 ਯਾਤਰੀ ਸਵਾਰ ਸਨ। ਜਹਾਜ਼ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈਏ) ‘ਤੇ ਵਾਪਸ ਲਿਆਂਦਾ ਗਿਆ ਕਿਉਂਕਿ ਜਹਾਜ਼ ਵਿਚ ਹਮਲਾਵਰ ਯਾਤਰੀ ਸੀ। ਯਾਤਰੀ ਨੂੰ ਹਵਾਈ ਅੱਡੇ ‘ਤੇ ਉਤਾਰ ਦਿੱਤਾ ਗਿਆ ਅਤੇ ਜਹਾਜ਼ ਨੇ ਲੰਡਨ ਦੇ ਹੀਥਰੋ ਲਈ ਰਵਾਨਾ ਕੀਤਾ।



News Source link