ਲੋਕ ਸੇਵਾ ਸੁਸਾਇਟੀ ਵੱਲੋਂ ਪ੍ਰਾਚੀਨ ਮੰਦਰ ਨੂੰ ਬੈਂਚ ਤੇ ਕੁਰਸੀਆਂ ਭੇਟ – Punjabi Tribune

Must read


ਨਿੱਜੀ ਪੱਤਰ ਪ੍ਰੇਰਕ

ਜਗਰਾਉਂ, 18 ਜੁਲਾਈ

ਇੱਥੇ ਲੋਕ ਸੇਵਾ ਸੁਸਾਇਟੀ ਨੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਜਗਰਾਉਂ ਦੇ ਪ੍ਰਾਚੀਨ ਭੱਦਰਕਾਲੀ ਮੰਦਰ ਨੂੰ ਬੈਂਚ ਤੇ ਕੁਰਸੀਆਂ ਦਾਨ ਦਿੱਤੀਆਂ। ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਸ੍ਰੀ ਟੱਕਰ ਨੇ ਕਿਹਾ ਕਿ ਇਹ 16 ਬੈਂਚ ਤੇ ਕੁਰਸੀਆਂ ਮੰਦਰ ’ਚ ਆਉਣ ਵਾਲੇ ਸ਼ਰਧਾਲੂਆਂ ਦੇ ਬੈਠਣ ਲਈ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਮਾਤਾ ਭੱਦਰਕਾਲੀ ਮੰਦਰ ਨੂੰ ਦੋ ਸੋਫਾ ਸੈੱਟ ਦਿੱਤੇ ਜਾਣਗੇ। ਮੰਦਰ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਾਸ਼ਰ ਦੇਵ ਸ਼ਰਮਾ ਤੇ ਪ੍ਰਧਾਨ ਰਾਮੇਸ਼ ਵਰਮਾ ਨੇ ਲੋਕ ਸੇਵਾ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਸਮੇਂ ਪ੍ਰਵੀਨ ਕੁਮਾਰ ਰਾਣਾ, ਸੰਜੀਵ ਚੋਪੜਾ, ਪ੍ਰਦੀਪ ਚੋਪੜਾ, ਪ੍ਰਵੀਨ ਧਵਨ, ਜੁਆਏ ਮਲਹੋਤਰਾ ਸਮੇਤ ਮੰਦਰ ਦੇ ਪੰਡਤ ਮੁਕੇਸ਼ ਸ਼ਾਸਤਰੀ ਅਤੇ ਅਜੀਤ ਰਾਮ ਸ਼ਰਮਾ ਵੀ ਹਾਜ਼ਰ ਸਨ ਜਦਕਿ ਸੁਸਾਇਟੀ ਵੱਲੋਂ ਕੰਵਲ ਕੱਕੜ, ਮੁਕੇਸ਼ ਗੁਪਤਾ, ਪ੍ਰੇਮ ਬਾਂਸਲ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਆਰਕੇ ਗੋਇਲ, ਅਨਿਲ ਮਲਹੋਤਰਾ, ਰਾਜੀਵ ਗੁਪਤਾ ਤੇ ਰਜਿੰਦਰ ਜੈਨ ਕਾਕਾ ਹਾਜ਼ਰ ਸਨ।



News Source link

- Advertisement -

More articles

- Advertisement -

Latest article