ਪੱਤਰ ਪ੍ਰੇਰਕ
ਰਈਆ, 8 ਮਾਰਚ
ਅੱਜ ਕਾਰ ਸਵਾਰ ਲੁਟੇਰਿਆਂ ਵੱਲੋਂ ਹਾਈਵੇਅ ਉੱਤੇ ਰਾਹ ਜਾਂਦੇ ਇੱਕ ਡਿਲਿਵਰੀ ਕਰਨ ਵਾਲੇ ਲੜਕੇ ਦੇ ਕੋਲੋਂ ਪਹਿਲਾਂ ਪਾਰਸਲ ਖੋਹ ਲਿਆ ਜਿਸ ਤੋਂ ਬਾਅਦ ਉਕਤ ਲੁਟੇਰਿਆ ਨੇ ਥਾਣਾ ਖਿਲਚੀਆਂ ਦੇ ਖੇਤਰ ਥੋਥੀਆਂ ਨੇੜੇ ਇੱਕ ਬਾਈਕ ਸਵਾਰ ਕੋਲੋਂ ਨਗਦੀ ਤੇ ਮੋਬਾਈਲ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।।ਜਿਨ੍ਹਾਂ ਨੂੰ ਪੁਲੀਸ ਵਲੋ ਕਾਬੂ ਕਰ ਲਿਆ ਗਿਆ ਹੈ।
ਇਹ ਜਾਣਕਾਰੀ ਡੀ ਐੱਸ ਪੀ ਬਾਬਾ ਬਕਾਲਾ ਸਵਿੰਦਰ ਪਾਲ ਸਿੰਘ ਨੇ ਦੇ ਦੀਆਂ ਦੱਸਿਆ ਕਿ ਪੁਲਿਸ ਨੂੰ ਖੋਹ ਹੋਣ ਸਬੰਧੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਤੁਰੰਤ ਐਕਸ਼ਨ ਲੈਂਦਿਆਂ ਪੁਲੀਸ ਟੀਮਾਂ ਵੱਲੋਂ ਲੁਟੇਰਿਆਂ ਦੀ ਕਾਰ ਦਾ ਪਿੱਛਾ ਕੀਤਾ ਗਿਆ। ਇਸ ਦੌਰਾਨ ਲੁਟੇਰੇ ਕਰੀਬ 20 ਕਿੱਲੋਮੀਟਰ ਤੱਕ ਪੁਲਿਸ ਦੇ ਅੱਗੇ ਗੱਡੀ ਭਜਾਉਂਦੇ ਹੋਏ ਅਤੇ ਗ਼ਲਤ ਡਰਾਈਵਿੰਗ ਕਰਦੇ ਹੋਏ ਜਾ ਰਹੇ ਸਨ। ਜਿਨ੍ਹਾਂ ਨੂੰ ਕਾਫ਼ੀ ਜਦੋ ਜਹਿਦ ਤੋਂ ਬਾਅਦ ਥਾਣਾ ਬਿਆਸ ਅਤੇ ਖਿਲਚੀਆਂ ਦੀ ਪੁਲੀਸ ਟੀਮ ਨੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੇ ਕੋਲੋਂ ਖੋਹੇ ਹੋਏ ਪਾਰਸਲ ਅਤੇ ਮੋਬਾਈਲ ਬਰਾਮਦ ਕੀਤੇ ਗਏ ਹਨ।