ਰੋਹਿਤ ਸ਼ਰਮਾ 15 ਸਾਲਾਂ ’ਚ ਇੰਨਾ ਭਾਵੁਕ ਨਹੀਂ ਹੋਇਆ ਜਿੰਨਾ ਫਾਈਨਲ ਤੋਂ ਬਾਅਦ ਹੋਇਆ: ਕੋਹਲੀ

Must read


ਮੁੰਬਈ, 4 ਜੁਲਾਈ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਸ ਨੇ ਡੇਢ ਦਹਾਕੇ ਦੀ ਪੁਰਾਣੀ ਸਾਂਝ ਵਿੱਚ ਰੋਹਿਤ ਸ਼ਰਮਾ ਨੂੰ ਕਦੇ ਵੀ ਇੰਨਾ ਭਾਵੁਕ ਨਹੀਂ ਦੇਖਿਆ ਜਿੰਨਾ ਉਹ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਹੋਇਆ। ਵਿਰਾਟ ਨੇ ਵਾਨਖੇੜੇ ਸਟੇਡੀਅਮ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਕਪਤਾਨ ਨੇ ਉਸ ਨੂੰ ਭਰੀਆਂ ਹੋਈਆਂ ਅੱਖਾਂ ਨਾਲ ਜੱਫੀ ਪਾਈ। ਉਸ ਨੇ ਕਿਹਾ, ‘ਇਹ 15 ਸਾਲਾਂ ਵਿੱਚ ਪਹਿਲੀ ਵਾਰ ਹੈ ਜਦੋਂ ਮੈਂ ਰੋਹਿਤ ਨੂੰ ਇੰਨਾ ਜਜ਼ਬਾਤੀ ਦੇਖਿਆ ਹੈ। ਜਦੋਂ ਅਸੀਂ (ਕਿੰਗਸਟਨ ਓਵਲ ਵਿੱਚ) ਪੌੜੀਆਂ ਚੜ੍ਹ ਰਹੇ ਸਾਂ ਤਾਂ ਉਹ ਤੇ ਮੈਂ ਦੋਵੇਂ ਰੋ ਰਹੇ ਸਾਂ। ਇਹ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ।



News Source link

- Advertisement -

More articles

- Advertisement -

Latest article