ਰੇਲਵੇ ਸਟੇਸ਼ਨ ਦੀ ਮੁਰੰਮਤ ਕਾਰਨ ਰੇਲ ਗੱਡੀਆਂ ਦੇ ਰੂਟ ਬਦਲੇ – Punjabi Tribune

Must read


ਪੱਤਰ ਪ੍ਰੇਰਕ

ਟੋਹਾਣਾ, 19 ਦਸੰਬਰ

ਜਾਖਲ-ਦਿੱਲੀ ਰੇਲ ਰੂਟ ’ਤੇ ਪੈਂਦੇ ਦਿੱਲੀ ਦੇ ਅਹਿਮ ਸ਼ਕੁਰਬਸਤੀ ਰੇਲਵੇ ਸਟੇਸ਼ਨ ਦੀ ਇਲੈਕਟ੍ਰਾਨਿਕ ਇੰਟਰਲਾਕਿੰਗ ਦਾ ਕੰਮ ਸ਼ੁਰੂ ਹੋਣ ਕਾਰਨ ਇਸ ਰੂਟ ’ਤੇ ਚੱਲਣ ਵਾਲੀਆਂ ਪੈਸੇਂਜਰ ਗੱਡੀਆਂ ਦੇ ਰੂਟ ਬਦਲੇ ਗਏ ਹਨ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਇਸ ਰੂਟ ’ਤੇ ਚੱਲਣ ਵਾਲੀਆਂ ਕਰੀਬ 12 ਮੁਸਾਫ਼ਿਰ ਗੱਡੀਆਂ 16 ਜਨਵਰੀ ਤਕ ਬੰਦ ਰਹਿਣਗੀਆਂ ਜਾਂ ਉਨ੍ਹਾਂ ਨੂੰ ਜੀਂਦ ਤੋਂ ਬਦਲ ਕੇ ਵਾਇਆ ਗੋਹਾਨਾ, ਸੋਨੀਪਤ-ਦਿੱਲੀ ਚਲਾਇਆ ਜਾਵੇਗਾ। ਸ੍ਰੀ ਗੰਗਾਨਗਰ ਤੋਂ ਦਿੱਲੀ ਤੱਕ ਚਲਨ ਵਾਲੀ ਸੁਪਰਫ਼ਾਸਟ ਰੇਲ ਗੱਡੀ ਦਾ ਕੁਝ ਦਿਨਾਂ ਲਈ ਜੀਂਦ ਤੋਂ ਰੂਟ ਬਦਲ ਕੇ ਸੋਨੀਪਤ-ਦਿੱਲੀ ਕੀਤੀ ਜਾਵੇਗਾ ਤੇ ਕੁੱਝ ਦਿਨ ਸ੍ਰੀ ਗੰਗਾਨਗਰ ਤੋਂ ਰੋਹਤਕ ਤਕ ਇਹ ਸੁਪਰਫ਼ਾਸਟ ਰੇਲ ਗੱਡੀ ਅਪ-ਡਾਊਨ ਚੱਲੇਗੀ। ਜਾਖਲ-ਦਿੱਲੀ ਵਿਚਕਾਰ ਚੱਲਣ ਵਾਲੀਆਂ ਪੈਸੇਂਜਰ ਗੱਡੀਆਂ 16 ਜਨਵਰੀ ਤਕ ਬੰਦ ਰਹਿਣਗੀਆਂ। ਰੇਲਵੇ ਵਿਭਾਗ ਨੇ ਇਸ ਸਬੰਧੀ ਸਰਕਾਰੀ ਸੂਚਨਾ ਨੋਟਿਸ ਬੋਰਡ ’ਤੇ ਲਾ ਦਿੱਤੀ ਹੈ।



News Source link

- Advertisement -

More articles

- Advertisement -

Latest article