ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 19 ਦਸੰਬਰ
1971 ਦੀ ਭਾਰਤ ਤੇ ਪਾਕਿਸਤਾਨ ਦੀ ਜੰਗ ਦੌਰਾਨ ਸ਼ਹੀਦੀ ਜਾਮ ਪੀਣ ਵਾਲੇ ਪਿੰਡ ਰੌਂਤਾ ਦੇ ਲਾਂਸਨਾਇਕ ਹਰਪਾਲ ਸਿੰਘ ਦੀ 53ਵੀਂ ਬਰਸੀ ਗੁਰਦੁਆਰਾ ਬਾਬਾ ਲਛਮਣ ਦਾਸ ਰੌਂਤਾ ਵਿਖੇ ਮਨਾਈ ਗਈ। ਇਸ ਸਮੇਂ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਤੇ ਇਕਬਾਲ ਸਿੰਘ ਮੱਲ੍ਹੀ ਨੇ ਸ਼ਹੀਦ ਹਰਪਾਲ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਦੱਸਿਆ ਕਿ 1971 ਦੀ ਜੰਗ ਵਿੱਚ ਸ਼ਹੀਦ ਹੋਏ ਹਰਪਾਲ ਸਿੰਘ ਦੇ ਪਰਿਵਾਰ ਨੂੰ ਉਸ ਦੀ ਲਾਸ਼ ਨਹੀਂ ਸਿਰਫ਼ ਵਰਦੀ ਹੀ ਯਾਦ ਨਿਸ਼ਾਨੀ ਵਜੋਂ ਮਿਲੀ ਸੀ। ਇਨ੍ਹਾਂ ਦੇ ਪੁੱਤਰ ਆਤਮਾ ਸਿੰਘ ਨੇ ਆਪਣੇ ਪਿਤਾ ਦਾ ਮੂੰਹ ਵੀ ਨਹੀਂ ਸੀ ਦੇਖਿਆ ਕਿਉਂਕਿ ਉਹ ਸਿਰਫ ਤਿੰਨ ਮਹੀਨੇ ਦਾ ਸੀ। ਸ਼ਹੀਦ ਫੌਜੀ ਦੇ ਪੁੱਤਰ ਆਤਮਾ ਸਿੰਘ ਲਾਈਨ ਮੈਨ ਨੇ ਧੰਨਵਾਦ ਕੀਤਾ। ਇਸ ਸਮੇਂ ਸਰਪੰਚ ਗੁਰਸੇਵਕ ਸਿੰਘ, ਐੱਸ ਡੀ ਓ ਜੀਵਨ ਗਰੇਵਾਲ, ਪ੍ਰਧਾਨ ਜੀਤੀ ਨੰਬਰਦਾਰ, ਲੇਖਕ ਬਲਜੀਤ ਗਰੇਵਾਲ, ਗੁਰਦੁਆਰਾ ਪ੍ਰਧਾਨ ਗੁਰਦਿਆਲ ਸਿੰਘ, ਜੀਤਾ ਸਿੰਘ ਖਾਲਸਾ, ਪ੍ਰਧਾਨ ਰਾਜਾ ਮਿਸਤਰੀ, ਬਲਦੇਵ ਸਿੰਘ, ਡਾਕਟਰ ਰਾਜਵੀਰ ਸਿੰਘ ਰੌਂਤਾ, ਮੰਦਰ ਸਿੰਘ ਗਿੱਲ, ਪੰਚਾਇਤ ਨੁਮਾਇੰਦੇ ਸ਼ਾਮਲ ਸਨ। ਸਾਬਕਾ ਸੈਨਿਕ ਕਮੇਟੀ ਰੌਂਤਾ ਵੱਲੋਂ ਕੈਪਟਨ ਹਰਬੰਸ ਸਿੰਘ ਦੀ ਅਗਵਾਈ ਹੇਠ ਸ਼ਹੀਦ ਫੌਜੀ ਹਰਪਾਲ ਸਿੰਘ ਨੂੰ ਸਲਾਮੀ ਦਿੱਤੀ ਗਈ।