ਸਿਓਲ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਮੰਗਲਵਾਰ ਨੂੰ ਦੋ ਰੋਜ਼ਾ ਦੌਰੇ ’ਤੇ ਉੱਤਰੀ ਕੋਰੀਆ ਪਹੁੰਚਣਗੇ। ਦੋਵਾਂ ਮੁਲਕਾਂ ਨੇ ਇਹ ਐਲਾਨ ਕੀਤਾ ਹੈ। ਇਹ 24 ਸਾਲਾਂ ’ਚ ਪੂਤਿਨ ਦਾ ਉੱਤਰੀ ਕੋਰੀਆ ਦਾ ਪਹਿਲਾ ਦੌਰਾ ਹੋਵੇਗਾ। ਦੌਰੇ ਦੌਰਾਨ ਪੂਤਿਨ ਵੱਲੋਂ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ ਤੇ ਦੋਵਾਂ ਵਿਚਾਲੇ ਗੱਲਬਾਤ ਦੋਵਾਂ ਮੁਲਕਾਂ ਵਿਚਾਲੇ ਸੈਨਿਕ ਸਹਿਯੋਗ ਵਧਾਉਣ ’ਤੇ ਕੇਂਦਰਤ ਹੋਵੇਗੀ।ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਕਿਹਾ ਕਿ ਕਿਮ ਜੋਂਗ ਉਨ ਦੇ ਸੱਦੇ ’ਤੇ ਪੂਤਿਨ ਮੰਗਲਵਾਰ ਤੇ ਬੁੱਧਵਾਰ ਨੂੰ ਦੋ ਰੋਜ਼ਾ ਦੌਰਾ ਕਰਨਗੇ। ਰੂਸ ਨੇ ਵੀ ਇਸ ਦੌਰੇ ਦੀ ਪੁਸ਼ਟੀ ਕੀਤੀ ਹੈ। -ਏਪੀ
News Source link
#ਰਸ #ਰਸ਼ਟਰਪਤ #ਪਤਨ #ਵਲ #ਉਤਰ #ਕਰਆ #ਦ #ਦ #ਰਜ #ਦਰ #ਅਜ #ਤ