ਫਿਚ ਨੇ ਵਿੱਤ ਸਾਲ 2024-25  ਲਈ ਭਾਰਤ ਦੇ ਵਿਕਾਸ ਦਾ ਅਨੁਮਾਨ ਵਧਾ ਕੇ 7.2 ਫ਼ੀਸਦ ਕੀਤਾ

0
208


ਨਵੀਂ ਦਿੱਲੀ, 18 ਜੂਨ

ਫਿਚ ਰੇਟਿੰਗ ਨੇ ਮੌਜੂਦਾ ਵਿੱਤੀ ਸਾਲ 2024-25 ਲਈ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਵਧਾ ਕੇ 7.2 ਫੀਸਦੀ ਕਰ ਦਿੱਤਾ ਹੈ। ਮਾਰਚ ਵਿਚ ਉਸ ਨੇ ਇਹ ਸੱਤ ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਰੇਟਿੰਗ ਏਜੰਸੀ ਨੇ ਖਪਤਕਾਰਾਂ ਦੇ ਖਰਚਿਆਂ ਵਿੱਚ ਸੁਧਾਰ ਅਤੇ ਨਿਵੇਸ਼ ਵਿੱਚ ਵਾਧੇ ਦਾ ਹਵਾਲਾ ਦਿੰਦੇ ਹੋਏ ਅਨੁਮਾਨਾਂ ਨੂੰ ਸੋਧਿਆ ਹੈ। ਫਿਚ ਨੇ ਵਿੱਤੀ ਸਾਲ 2025-26 ਅਤੇ 2026-27 ਲਈ ਕ੍ਰਮਵਾਰ 6.5 ਫੀਸਦੀ ਅਤੇ 6.2 ਫੀਸਦੀ ਦੀ ਵਿਕਾਸ ਦਰ ਦਾ ਅਨੁਮਾਨ ਲਗਾਇਆ ਹੈ।



News Source link