ਰਿਹਾਈ ਤੋਂ ਬਾਅਦ ਸਰਬਜੀਤ ਕੌਰ ਹੋਈ ਗਦ-ਗਦ, ਯੂ-ਟਰਨ ਲੈ ਬੋਲੀ – ‘ਦੰਦ ਨਾ ਵੀ ਹੁੰਦੇ ਤਾਂ ਵੀ ਪਾਕਿਸਤਾਨ ਜ਼ਰੂਰ

Must read


ਭਾਰਤ ਤੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੀ ਰਿਹਾਈ ਤੋਂ ਬਾਅਦ ਉਸਦੀ ਖੁਸ਼ੀ ਅਤੇ ਜੋਸ਼ ਸਾਫ਼ ਨਜ਼ਰ ਆ ਰਿਹਾ ਹੈ। ਉਸਨੇ ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਉਸਦੇ ਨਾਲ ਉਸਦਾ ਪਤੀ ਨਾਸਿਰ ਹੁਸੈਨ ਵੀ ਮੌਜੂਦ ਸੀ, ਜਿਸ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ।

ਜੇ ਸੱਚਾ ਪਿਆਰ ਹੋਵੇ ਤਾਂ ਇਕ-ਦੂਜੇ ਨੂੰ ਜ਼ਰੂਰ ਮਿਲਦੇ ਹਨ-ਸਰਬਜੀਤ 

ਸਰਬਜੀਤ ਨੇ ਕਿਹਾ ਕਿ ਜੇ ਸੱਚਾ ਪਿਆਰ ਹੋਵੇ ਤਾਂ ਦਿਲ ਵਿੱਚ ਇਹ ਅਹਿਸਾਸ ਰਹਿੰਦਾ ਹੈ ਕਿ ਅਸੀਂ ਇਕ-ਦੂਜੇ ਨੂੰ ਜ਼ਰੂਰ ਮਿਲਾਂਗੇ। ਉਸਨੇ ਕਿਹਾ ਕਿ ਉਹਨਾਂ ਦਾ ਪਿਆਰ ਅੱਜ ਦਾ ਨਹੀਂ, ਸਗੋਂ ਪਿਛਲੇ ਅੱਠ ਸਾਲਾਂ ਤੋਂ ਕਾਇਮ ਹੈ। ਉਸਦਾ ਕਹਿਣਾ ਸੀ ਕਿ ਜੇ ਉਸਦੇ ਮੂੰਹ ਵਿੱਚ ਦੰਦ ਵੀ ਨਾ ਰਹਿੰਦੇ, ਤਾਂ ਵੀ ਉਹ ਪਾਕਿਸਤਾਨ ਜ਼ਰੂਰ ਆਉਂਦੀ। ਸਰਬਜੀਤ ਨੇ ਕਿਹਾ ਕਿ ਹੁਣ ਉਹ ਆਪਣੀ ਬਾਕੀ ਜ਼ਿੰਦਗੀ ਪਾਕਿਸਤਾਨ ਵਿੱਚ ਖੁਸ਼ੀ-ਖੁਸ਼ੀ ਬਿਤਾਉਣੀ ਚਾਹੁੰਦੀ ਹੈ।

ਜਾਣੋ ਪੂਰਾ ਮਾਮਲਾ…

1932 ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ

ਕਪੂਰਥਲਾ ਦੇ ਪਿੰਡ ਅਮਾਨੀਪੁਰ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 1932 ਸ਼ਰਧਾਲੂਆਂ ਦੇ ਜਥੇ ਨਾਲ ਅੰਮ੍ਰਿਤਸਰ ਤੋਂ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਗਈ ਸੀ। ਇਹ ਸਿੱਖ ਜਥਾ 10 ਦਿਨ ਤੱਕ ਪਾਕਿਸਤਾਨ ਵਿੱਚ ਰਿਹਾ ਸੀ।

ਸ਼ਰਧਾਲੂਆਂ ਨੇ ਸਿੱਖ ਗੁਰੂਆਂ ਨਾਲ ਸੰਬੰਧਤ ਵੱਖ-ਵੱਖ ਪਵਿੱਤਰ ਸਥਾਨਾਂ ਦੇ ਦਰਸ਼ਨ ਕੀਤੇ ਅਤੇ 13 ਨਵੰਬਰ ਨੂੰ ਭਾਰਤ ਵਾਪਸ ਆ ਗਏ। ਪੂਰੇ ਜਥੇ ਦੇ ਇਕੱਠੇ ਵਾਪਸੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਅਤੇ 3 ਮਹਿਲਾਵਾਂ ਸਮੇਤ ਕੁੱਲ 9 ਸ਼ਰਧਾਲੂ ਪਹਿਲਾਂ ਹੀ ਵਾਪਸ ਆ ਗਏ ਸਨ।

ਸਿੱਖ ਸ਼ਰਧਾਲੂਆਂ ਨਾਲ ਵਾਪਸ ਨਹੀਂ ਆਈ: ਹਾਲਾਂਕਿ ਜਦੋਂ ਪੂਰਾ ਜਥਾ ਵਾਪਸ ਆਇਆ ਤਾਂ 1923 ਦੀ ਬਜਾਏ 1922 ਹੀ ਲੋਕ ਭਾਰਤ ਪਹੁੰਚੇ। ਜਾਂਚ ਦੌਰਾਨ ਪਤਾ ਲੱਗਾ ਕਿ ਸਰਬਜੀਤ ਕੌਰ ਵਾਪਸ ਨਹੀਂ ਆਈ। ਉਸਦਾ ਨਾਮ ਨਾ ਤਾਂ ਪਾਕਿਸਤਾਨ ਦੇ ਏਗਜ਼ਿਟ ਰਿਕਾਰਡ ਵਿੱਚ ਮਿਲਿਆ ਅਤੇ ਨਾ ਹੀ ਭਾਰਤ ਦੇ ਐਂਟਰੀ ਰਿਕਾਰਡ ਵਿੱਚ ਦਰਜ ਸੀ। ਸ਼ੁਰੂ ਵਿੱਚ ਉਸਨੂੰ ਲਾਪਤਾ ਮੰਨਿਆ ਗਿਆ। ਇਸ ਤੋਂ ਬਾਅਦ ਪਾਕਿਸਤਾਨ ਵਿੱਚ ਸਥਾਨਕ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਸਦੀ ਤਲਾਸ਼ ਸ਼ੁਰੂ ਕੀਤੀ ਗਈ।

ਨਿਕਾਹਨਾਮਾ ਅਤੇ ਵੀਡੀਓ ਵਾਇਰਲ ਹੋਣ ਨਾਲ ਖੁਲਾਸਾ ਹੋਇਆ

ਇਸ ਤੋਂ ਬਾਅਦ ਅਚਾਨਕ ਉਰਦੂ ਵਿੱਚ ਲਿਖਿਆ ਸਰਬਜੀਤ ਕੌਰ ਦਾ ਨਿਕਾਹਨਾਮਾ ਵਾਇਰਲ ਹੋ ਗਿਆ। ਇਸ ਵਿੱਚ ਦਰਜ ਸੀ ਕਿ ਸਰਬਜੀਤ ਨੇ ਪਾਕਿਸਤਾਨ ਵਿੱਚ ਇਸਲਾਮ ਧਰਮ ਕਬੂਲ ਕਰ ਲਿਆ ਹੈ। ਉਸਨੇ ਸ਼ੇਖੂਪੁਰਾ ਦੇ ਨੂਰ ਹੁਸੈਨ ਨਾਮਕ ਮੁਸਲਿਮ ਵਿਅਕਤੀ ਨਾਲ ਨਿਕਾਹ ਕਰ ਲਿਆ ਹੈ।

ਸਰਬਜੀਤ ਬੋਲੀ – ਨਾਸਿਰ ਨੂੰ 8 ਸਾਲਾਂ ਤੋਂ ਜਾਣਦੀ ਹੈ

ਇਸ ਤੋਂ ਬਾਅਦ 15 ਨਵੰਬਰ ਨੂੰ ਉਸਦਾ ਇੱਕ ਵੀਡੀਓ ਵੀ ਵਾਇਰਲ ਹੋਇਆ। ਵੀਡੀਓ ਵਿੱਚ ਉਸਨੇ ਮੌਲਵੀ ਨੂੰ ਕਿਹਾ ਕਿ ਉਹ ਮੁਸਲਮਾਨ ਬਣਨਾ ਚਾਹੁੰਦੀ ਹੈ। ਸਰਬਜੀਤ ਨੇ ਕਿਹਾ ਕਿ ਉਹ ਨਾਸਿਰ ਨਾਲ ਪਿਆਰ ਕਰਦੀ ਹੈ ਅਤੇ ਪਿਛਲੇ 8 ਸਾਲਾਂ ਤੋਂ ਉਸਨੂੰ ਜਾਣਦੀ ਹੈ। ਉਸਨੇ ਇਹ ਵੀ ਦੱਸਿਆ ਕਿ ਉਸਦਾ ਤਲਾਕ ਹੋ ਚੁੱਕਾ ਹੈ।

ਪਾਕਿ ਇਮੀਗ੍ਰੇਸ਼ਨ ਫਾਰਮ ਵਿੱਚ ਅਹਿਮ ਜਾਣਕਾਰੀਆਂ ਨਹੀਂ ਭਰੀਆਂ

ਪਾਕਿਸਤਾਨ ਵਿੱਚ ਨਿਕਾਹ ਕਰਨ ਤੋਂ ਬਾਅਦ ਉਸਦੇ ਵੀਜ਼ੇ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਉਸਨੇ ਪਾਕਿਸਤਾਨੀ ਇਮੀਗ੍ਰੇਸ਼ਨ ਫਾਰਮ ਵਿੱਚ ਆਪਣੀ ਨਾਗਰਿਕਤਾ ਅਤੇ ਪਾਸਪੋਰਟ ਨੰਬਰ ਵਰਗੀ ਅਹਿਮ ਜਾਣਕਾਰੀ ਨਹੀਂ ਭਰੀ ਸੀ। ਇਸ ਕਰਕੇ ਪਾਕਿਸਤਾਨ ਵਿੱਚ ਉਸਦੀ ਲੋਕੇਸ਼ਨ ਟ੍ਰੇਸ ਕਰਨੀ ਮੁਸ਼ਕਿਲ ਹੋ ਗਈ ਸੀ। ਨਿਕਾਹ ਤੋਂ ਬਾਅਦ ਸਰਬਜੀਤ ਨਾਸਿਰ ਨਾਲ ਛੁਪ ਕੇ ਰਹਿ ਰਹੀ ਸੀ। 

ਹੋਰ ਪੜ੍ਹੋ

ਹੋਰ ਪੜ੍ਹੋ



News Source link

- Advertisement -

More articles

- Advertisement -

Latest article