30.3 C
Patiāla
Saturday, June 6, 2026

ਰਾੜਾ ਸਾਹਿਬ ਸਕੂਲ ਦੀ ਨਰਸਰੀ ਫੁੱਲ ਮੁਕਾਬਲਿਆਂ ’ਚ ਦੋਇਮ – Punjabi Tribune

Must read


ਦੇਵਿੰਦਰ ਸਿੰਘ ਜੱਗੀ

ਪਾਇਲ, 4 ਮਾਰਚ

ਵਾਤਾਵਰਨ ਪ੍ਰੇਮੀ ਰਣਜੋਧ ਸਿੰਘ ਨੇ ਕਿਹਾ ਕਿ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਨੇ ਲੋਕ ਭਲਾਈ ਦੇ ਬਹੁਤ ਕਾਰਜ ਕੀਤੇ। ਵਾਤਾਵਰਨ ਪ੍ਰੇਮੀ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਵਲੋਂ ਬਸੰਤ 2025 ਫੁੱਲਾਂ ਦੀ ਪ੍ਰਦਰਸ਼ਨੀ ਮੌਕੇ ਇਨਾਮਾਂ ਦੀ ਵੰਡ ਕਰਨ ਸਮੇਂ ਕਿਹਾ ਕਿ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਦੇ ਅੰਦਰ ਸਥਾਪਤ ਕੀਤੀ ਕਰਮਸਰ ਨਰਸਰੀ ਵਲੋਂ ਉਗਾਏ ਵੱਖ-ਵੱਖ ਫੁੱਲਾਂ ਨੇ ਵੀ ਪਾਰਖੂਆਂ ਦਾ ਦਿਲ ਖਿੱਚਣ ਤੇ ਜਿੱਤਣ ਦਾ ਵੀ ਮਹਾਨ ਕਾਰਜ ਕੀਤਾ ਹੈ। ਦੱਸ ਦੇਈਏ ਕਿ ਸੰਪਰਦਾਇ ਰਾੜਾ ਸਾਹਿਬ ਦੀ ਕਰਮਸਰ ਨਰਸਰੀ ਨੂੰ ਫੁੱਲਾਂ ਦੇ ਹੋਏ ਮੁਕਾਬਲਿਆਂ ਦੌਰਾਨ ਦੂਜਾ ਤੇ ਤੀਜਾ ਇਨਾਮ ਪ੍ਰਾਪਤ ਹੋਇਆ ਹੈ। ਇਸ ਮੌਕੇ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਰਾੜਾ ਸਾਹਿਬ ਦੇ ਟਰੱਸਟੀ ਮਨਿੰਦਰਜੀਤ ਸਿੰਘ ਬੈਨੀਪਾਲ ਫੁੱਲਾਂ ਦੀ ਪ੍ਰਤੀਯੋਗਤਾ ਸਮੇਂ ਹਾਜ਼ਰ ਸਨ ਜਦਕਿ ਕੈਪਟਨ ਰਣਜੀਤ ਸਿੰਘ ਅਸਟੇਟ ਕਮ ਸਕਿਉਰਿਟੀ ਅਫਸਰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਟਰੱਸਟ ਅਤੇ ਲੈਡ ਸਕੇਪ ਸੁਪਰਵਾਈਜ਼ਰ ਪਰਮਜੀਤ ਸਿੰਘ ਨੇ ਕਰਮਸਰ ਨਰਸਰੀ ਵਲੋਂ ਇਨਾਮ ਹਾਸਲ ਕੀਤਾ। ਇਸ ਮੌਕੇ ਪਦਮ ਸ੍ਰੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਚਰਨਦੀਪ ਸਿੰਘ ਮੌਜੂਦ ਸਨ।



News Source link

- Advertisement -

More articles

- Advertisement -

Latest article