ਰਾਜਸਥਾਨ ਰੌਇਲਜ਼ ਦੀ ਲਗਾਤਾਰ ਤੀਸਰੀ ਜਿੱਤ – Punjabi Tribune

0
205


ਮੁੰਬਈ, 1 ਅਪਰੈਲ

ਰਾਜਸਥਾਨ ਰੌਇਲਜ਼ ਨੇ ਆਈਪੀਐੱਲ ਮੈਚ ਵਿੱਚ ਅੱਜ ਇੱਥੇ ਮੁੰਬਈ ਇੰਡੀਅਨਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਲਗਾਤਾਰ ਤੀਸਰੀ ਜਿੱਤ ਦਰਜ ਕੀਤੀ। ਮੁੰਬਈ ਦੇ 126 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰੌਇਲਜ਼ ਨੇ ਰਿਆਨ ਪਰਾਗ ਦੇ ਨਾਬਾਦ ਨੀਮ ਸੈਂਕੜੇ (39 ਗੇਂਦਾਂ ਵਿੱਚ ਪੰਜ ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 54 ਦੌੜਾਂ) ਨਾਲ 15.3 ਓਵਰਾਂ ਵਿੱਚ ਚਾਰ ਵਿਕਟਾਂ ’ਤੇ 127 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਆਕਾਸ਼ ਮਧਵਲ ਨੇ 20 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਪਰ ਉਹ ਮੁੰਬਈ ਨੂੰ ਹਾਰ ਤੋਂ ਨਹੀਂ ਬਚਾਅ ਸਕਿਆ। ਇਸ ਤੋਂ ਪਹਿਲਾਂ ਯੁਜ਼ਵੇਂਦਰ ਚਾਹਲ (11 ਦੌੜਾਂ ਦੇ ਕੇ) ਅਤੇ ਟ੍ਰੈਂਟ ਬੋਲਟ ਨੇ (22 ਦੌੜਾਂ ਦੇ ਕੇ) ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ ਜਿਸ ਕਾਰਨ ਮੁੰਬਈ ਇੰਡੀਅਨਜ਼ ਨੌਂ ਵਿਕਟਾਂ ’ਤੇ 125 ਦੌੜਾਂ ਹੀ ਬਣਾ ਸਕੀ। -ਪੀਟੀਆਈ



News Source link