ਰਮਜ਼ਾਨ ਮੌਕੇ ਮੁਸਲਿਮ ਕਰਮੀਆਂ ਨੂੰ ਕੰਮ ਤੋਂ ਜਲਦੀ ਛੁੱਟੀ ਦੇਣ ਦਾ ਕੋਈ ਵਿਚਾਰ ਨਹੀਂ: ਗ੍ਰਹਿ ਮੰਤਰੀ – Punjabi Tribune

Must read


ਬੰਗਲੂਰੂ, 21 ਫਰਵਰੀ

ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਅੱਜ ਇੱਥੇ ਕਿਹਾ ਕਿ ਰਮਜ਼ਾਨ ਦੌਰਾਨ ਮੁਸਲਿਮ ਕਰਮਚਾਰੀਆਂ ਨੂੰ ਸਰਕਾਰੀ ਦਫ਼ਤਰਾਂ ਤੋਂ ਜਲਦੀ ਛੁੱਟੀ ਦੇ ਸਬੰਧੀ ਸਰਕਾਰ ਦੇ ਸਾਹਮਣੇ ਨਾ ਤਾਂ ਕੋਈ ਪ੍ਰਸਤਾਵ ਹੈ ਅਤੇ ਨਾ ਹੀ ਇਸ ’ਤੇ ਕੋਈ ਚਰਚਾ ਹੋਈ ਹੈ। ਉਹ ਸੂਬਾ ਕਾਂਗਰਸ ਦੇ ਮੀਤ ਪ੍ਰਧਾਨ ਵਾਈ ਸਈਦ ਅਹਿਮਦ ਅਤੇ ਏਆਰਐੱਮ ਹੁਸੈਨ ਵੱਲੋਂ ਮੁੱਖ ਮੰਤਰੀ ਸਿਧਾਰਮੱਈਆ ਨੂੰ ਲਿਖੇ ਗਏ ਪੱਤਰ ਸਬੰਧੀ ਸਵਾਲ ਦਾ ਜਵਾਬ ਦੇ ਰਹੇ ਸੀ।

ਅਹਿਮਦ ਅਤੇ ਹੁਸੈਨ ਨੇ ਮੁੱਖ ਮੰਤਰੀ ਨੂੰ ਸਾਰੇ ਮੁਸਲਿਮ ਕਰਮਚਾਰੀਆਂ ਨੂੰ ਰਮਜ਼ਾਨ ਦੌਰਾਨ ਕੰਮ ਤੋਂ ਜਲਦੀ ਛੁੱਟੀ ਦੇਣ ਦੀ ਅਪੀਲ ਕੀਤੀ ਹੈ।

ਪਰਮੇਸ਼ਵਰ ਨੇ ਕਿਹਾ, ‘‘ਉਨ੍ਹਾਂ ਪੱਤਰ ਲਿਖਿਆ ਹੋਵੇਗਾ ਪਰ ਸਰਕਾਰ ਦੇ ਸਾਹਮਣੇ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ। ਕੈਬਨਿਟ ਜਾਂ ਹੋਰ ਕਿਸੇ ਪੱਧਰ ’ਤੇ ਅਜਿਹੀ ਕੋਈ ਚਰਚਾ ਨਹੀਂ ਹੋਈ ਹੈ।’’

ਤਿਲੰਗਾਨਾ ਵਿੱਚ ਅਜਿਹੀ ਇਜਾਜ਼ਤ ’ਤੇ ਭਾਜਪਾ ਵੱਲੋਂ ਘਟੀਆ ਰਾਜਨੀਤੀ ਦੱਸਣ ਸਬੰਧੀ ਸਵਾਲ ’ਤੇ ਪਰਮੇਸ਼ਵਰ ਨੇ ਕਿਹਾ, ‘‘ਸਾਨੂੰ ਤਿਲੰਗਾਨਾ ਤੋਂ ਕੋਈ ਮਤਲਬ ਨਹੀਂ ਹੈ।’’

ਪੱਤਰ ਵਿੱਚ ਮੁੱਖ ਮੰਤਰੀ ਨੂੰ ਇਹ ਫ਼ੈਸਲਾ ਲੈਣ ਦੀ ਅਪੀਲ ਕੀਤੀ ਗਈ ਹੈ ਕਿ ਮੁਸਲਿਮ ਕਰਮਚਾਰੀਆਂ ਨੂੰ ਰੋਜ਼ਾ ਖੋਲ੍ਹਣ ਲਈ ਸ਼ਾਮ ਚਾਰ ਵਜੇ ਤੱਕ ਦਫ਼ਤਰ ਤੋਂ ਜਾਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਇਸ ਵਿੱਚ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਦੀਆਂ ਸਰਕਾਰਾਂ ਦਾ ਹਵਾਲਾ ਦਿੱਤਾ ਗਿਆ ਹੈ, ਜਿਨ੍ਹਾਂ ਨੇ ਰਮਜ਼ਾਨ ਦੌਰਾਨ ਮੁਸਲਿਮ ਕਰਮਚਾਰਆਂ ਨੂੰ ਡਿਊਟੀ ਖ਼ਤਮ ਹੋਣ ਤੋਂ ਇੱਕ ਘੰਟਾ ਪਹਿਲਾਂ ਜਾਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਲਿਆ ਹੈ। -ਪੀਟੀਆਈ

 

 



News Source link

- Advertisement -

More articles

- Advertisement -

Latest article