ਯੂਪੀ: ਮੋਟਰਸਾਈਕਲ ਪਾਰਕਿੰਗ ਕਾਰਨ ਭਰਾਵਾਂ ’ਚ ਲੜਾਈ, ਛੋਟੇ ਨੇ ਵੱਡੇ ਦੀ ਚਾਕੂ ਮਾਰ ਕੇ ਹੱਤਿਆ ਕੀਤੀ

0
160


ਸੁਲਤਾਨਪੁਰ (ਯੂਪੀ), 12 ਮਾਰਚ

ਸੁਲਤਾਨਪੁਰ ਜ਼ਿਲ੍ਹੇ ਦੇ ਮੋਤੀਗਰਪੁਰ ਥਾਣਾ ਖੇਤਰ ਦੇ ਪਿੰਡ ਮੀਰਪੁਰ ਵਿੱਚ ਮੋਟਰਸਾਈਕਲ ਪਾਰਕਿੰਗ ਕਾਰਨ ਮਾਮੂਲੀ ਝਗੜੇ ’ਚ ਵੱਡੇ ਭਰਾ ਨੇ ਛੋਟੇ ਨੂੰ ਚਾਕੂ ਮਾਰ ਕੇ ਮਾਰ ਦਿੱਤਾ। ਪਿੰਡ ਮੀਰਪੁਰ ‘ਚ ਹਿਰਦੇਰਾਮ ਨਾਗਰ ਦੇ ਛੋਟੇ ਲੜਕੇ 25 ਸਾਲਾ ਵਿਪਨ ਦੇ ਛੋਟੇ ਲੜਕੇ ਨੇ ਰਾਤ ਨੂੰ ਆਪਣਾ ਮੋਟਰਸਾਈਕਲ ਗਲੀ ‘ਚ ਖੜ੍ਹਾ ਕੀਤਾ ਸੀ ਤਾਂ ਵਿਪਨ ਦੇ ਵੱਡੇ ਭਰਾ ਸੰਦੀਪ ਕੁਮਾਰ (35) ਨੇ ਇਸ ਗੱਲ ‘ਤੇ ਇਤਰਾਜ਼ ਕੀਤਾ ਤਾਂ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਥੋੜ੍ਹੇ ਸਮੇਂ ਵਿੱਚ ਹੀ ਝਗੜਾ ਹੱਥੋਪਾਈ ਵਿੱਚ ਬਦਲ ਗਿਆ। ਦੋਵਾਂ ਦੀ ਮਾਂ ਨੌਰੰਗੀ ਦੇਵੀ ਅਤੇ ਪਿਤਾ ਹਿਰਦੇ ਰਾਮ ਨਾਗਰ ਦੋਵਾਂ ਨੂੰ ਛੁਡਾਉਣ ਲੱਗੇ। ਦੋਵਾਂ ਨੇ ਆਪਣੇ ਮਾਪਿਆਂ ਦੀ ਗੱਲ ਨਹੀਂ ਸੁਣੀ। ਆਖਰ ਮਾਪੇ ਮਦਦ ਲਈ ਆਂਢ-ਗੁਆਂਢ ਦੇ ਲੋਕਾਂ ਨੂੰ ਬੁਲਾਉਣ ਗਏ। ਫਿਰ ਵਿਪਨ ਘਰੋਂ ਚਾਕੂ ਲੈ ਕੇ ਆਇਆ ਅਤੇ ਸੰਦੀਪ ਦੇ ਢਿੱਡ ਵਿੱਚ ਚਾਕੂ ਮਾਰ ਦਿੱਤਾ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ।



News Source link