31.8 C
Patiāla
Sunday, June 21, 2026

ਯੂਕਰੇਨ: ਰੇਲਵੇ ਸਟੇਸ਼ਨ ’ਤੇ ਮਿਜ਼ਾਈਲ ਹਮਲੇ ਕਾਰਨ ਮਰਨ ਵਾਲਿਆਂ ਦੀ ਗਿਣਤੀ 25 ਹੋਈ

Must read


ਪੋਕਰੋਵਸਕ (ਯੂਕਰੇਨ), 25 ਅਗਸਤ

ਯੂਕਰੇਨ ਵੱਲੋਂ ਬੀਤੇ ਦਿਨ ਮਨਾਏ ਗਏ ਸੁਤੰਤਰਾ ਦਿਵਸ ਮੌਕੇ ਰੂਸ ਵੱਲੋਂ ਰੇਲਵੇ ਸਟੇਸ਼ਨ ’ਤੇ ਕੀਤੇ ਗਏ ਮਿਜ਼ਾਈਲ ਹਮਲੇ ਕਾਰਨ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ 11 ਵਰ੍ਹਿਆਂ ਦੇ ਬੱਚੇ ਦੀ ਲਾਸ਼ ਇਕ ਘਰ ਦੇ ਮਲਬੇ ਹੇਠੋਂ ਮਿਲੀ ਹੈ ਤੇ ਹਮਲੇ ਕਾਰਨ ਰੇਲਵੇ ਸਟੇਸ਼ਨ ਨੇੜੇ ਕਾਰ ਨੂੰ ਲੱਗੀ ਅੱਗ ਕਾਰਨ 6 ਸਾਲਾਂ ਦੇ ਬੱਚੇ ਦੀ ਮੌਤ ਹੋਈ ਹੈ। ਇਸੇ ਦੌਰਾਨ ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ ਪੂਰਬੀ ਯੂਕਰੇਨ ਵਿੱਚ ਇਕ ਫੌਜੀ ਰੇਲ ਗੱਡੀ ’ਤੇ ਹਮਲਾ ਕਰਨ ਲਈ ਇਸਕਾਂਡਰ ਮਿਜ਼ਾਈਲ ਵਰਤੀ ਗਈ। ਇਸ ਰੇਲ ਗੱਡੀ ਵਿੱਚ ਯੂਕਰੇਨ ਦੇ ਸੈਨਿਕ ਸਵਾਰ ਸਨ। ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਡਿਪਟੀ ਹੈੱਡ ਕਾਈਰਲੋ ਟਾਈਮੋਸਹੈਂਕੋ ਨੇ ਦੱਸਿਆ ਕਿ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਵਿੱਚ 31 ਜਣੇ ਜ਼ਖ਼ਮੀ ਵੀ ਹੋਏ ਹਨ। ਰੂਸ ਵੱਲੋਂ ਇਹ ਹਮਲਾ ਯੂਕਰੇਨ ਦੇ ਚੈਪਲਿਨ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਕੀਤਾ ਗਿਆ ਜਿਸ ਦੀ ਆਬਾਦੀ ਲਗਪਗ 3500 ਹੈ। -ਏਪੀ





News Source link

- Advertisement -

More articles

- Advertisement -

Latest article