ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਦਸੰਬਰ
ਇੱਥੋਂ ਦੇ ਡੀਏਵੀ ਕਾਲਜ ਸੈਕਟਰ 10 ਦੀ ਗਿੱਧਾ ਟੀਮ ਨੇ ਪੀਏਯੂ ਲੁਧਿਆਣਾ ਵਿਚ ਕਰਵਾਏ ਪੰਜਾਬ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਵਿੱਚ ਗਿੱਧੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਯੁਵਕ ਮੇਲੇ ਵਿਚ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੀਆਂ 11 ਟੀਮਾਂ ਨੇ ਭਾਗ ਲਿਆ। ਇਸ ਮੌਕੇ ਪੰਜਾਬ ਯੂਨੀਵਰਸਿਟੀ ਨੇ ਓਵਰਆਲ ਟਰਾਫੀ ਵੀ ਜਿੱਤੀ। ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਗਿੱਧਾ ਇੰਚਾਰਜ ਡਾ. ਹਰਪ੍ਰਿਯਾ ਸਿੰਘ ਨੇ ਡੀਏਵੀ ਲਈ ਪਹਿਲਾ ਸਥਾਨ ਹਾਸਲ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਤੇ ਡੀਨ ਕਲਚਰਲ, ਡਾ. ਪੂਰਨਿਮਾ ਸਹਿਗਲ ਅਤੇ ਡਿਪਟੀ ਡੀਨ ਕਲਚਰਲ ਪ੍ਰੋ. ਸੁਰਿੰਦਰ ਕੁਮਾਰ ਨੇ ਵੀ ਅਹਿਮ ਭੂਮਿਕਾ ਨਿਭਾਈ।