ਮੋਟਰਸਾਈਕਲ ਅਤੇ ਨਗ਼ਦੀ ਖੋਹੀ

0
144


ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 25 ਜਨਵਰੀ

ਥਾਣਾ ਫੋਕਲ ਪੁਆਇੰਟ ਦੇ ਇਲਾਕੇ ਜੀਵਨ ਨਗਰ ਰੋਡ, ਫੋਕਲ ਪੁਆਇੰਟ ਵਿਖੇ ਅਣਪਛਾਤੇ ਵਿਅਕਤੀ ਰਾਹਗੀਰ ਤੋਂ ਮੋਟਰਸਾਈਕਲ ਅਤੇ ਨਗ਼ਦੀ ਲੁੱਟ ਕੇ ਲੈ ਗਏ ਹਨ। ਇਸ ਸਬੰਧੀ ਸਰਾਏ ਪ੍ਰਤਾਪ ਸਿੰਘ ਵਾਸੀ ਨਿਜਾਮੂਦੀਨਪੁਰ ਸ਼ਾਹ (ਯੂਪੀ) ਨੇ ਦੱਸਿਆ ਹੈ ਕਿ ਉਹ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਹੈ। ਕੰਪਨੀ ਵੱਲੋਂ ਦਿੱਤੇ ਮੋਟਰਸਾਈਕਲ ਹੀਰੋ ਸੀਡੀ ਡੀਲੈਕਸ ’ਤੇ ਖੰਨਾ ਜਾ ਰਿਹਾ ਸੀ ਤਾਂ ਜੀਵਨ ਨਗਰ ਉਸ ਪਿੱਛੋਂ ਵੀਰ ਪੈਲੇਸ ਚੌਕ ਵੱਲੋਂ ਇੱਕ ਮੋਟਰ ਸਾਈਕਲ ’ਤੇ ਤਿੰਨ ਨੌਜਵਾਨ ਆਏ ਜਿਨ੍ਹਾਂ ਨੇ ਕੁੱਟਮਾਰ ਕੀਤੀ ਅਤੇ ਉਸਦਾ ਮੋਟਰਸਾਈਕਲ ਅਤੇ ਨਗ਼ਦੀ ਖੋਹ ਕੇ ਫ਼ਰਾਰ ਹੋ ਗਏ।



News Source link